ਐਡਵੋਕੇਟ ਰੰਜਨ ਚੌਹਾਨ ਨੇ ਨਾਗੇਸ਼ਵਰ ਸ਼ਿਵ ਮੰਦਿਰ ਦੀ ਕਮੇਟੀ ਦਾ ਕੇਸ ਹੱਕ ਚ ਕਰਵਾਇਆ
ਐਡਵੋਕੇਟ ਰੰਜਨ ਚੌਹਾਨ ਨੇ ਨਾਗੇਸ਼ਵਰ ਸ਼ਿਵ ਮੰਦਿਰ ਦੀ ਕਮੇਟੀ ਦਾ ਕੇਸ ਹੱਕ ਚ ਕਰਵਾਇਆ
ਗੁਰਦਾਸਪੁਰ ਨਵਨੀਤ ਕੁਮਾਰ ਅੱਜ ਸ਼ਹਿਰ ਦੀ ਪੁੱਡਾ ਕਲੋਨੀ ਜੇਲ ਰੋਡ ਤੇ ਸਥਿਤ ਨਾਗੇਸ਼ਵਰ ਸ਼ਿਵ ਮੰਦਿਰ ਦੇ ਪ੍ਰਬੰਧਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਜੱਜ ਸਾਹਿਬਾ ਸ੍ਰੀਮਤੀ ਪਰਨੀਤ ਕੌਰ ਨੇ ਮੰਦਿਰ ਕਮੇਟੀ ਦੇ ਹੱਕ ਵਿੱਚ ਕੇਸ ਦਾ ਫ਼ੈਸਲਾ ਸੁਣਾਇਆ । ਇਸ ਸਬੰਧੀ ਨਾਗੇਸ਼ਵਰ ਸ਼ਿਵ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮੰਦਰ ਦੇ ਮੁਰੰਮਤ ਦੇ ਕੰਮ ਨੂੰ ਰੋਕਣ ਲਈ ਕੋਰਟ ਕੇਸ ਕੀਤਾ ਗਿਆ ਸੀ ਕੋਰਟ ਕੇਸ ਦੀ ਪੈਰਵੀ ਮੰਦਰ ਕਮੇਟੀ ਵੱਲੋ ਵਕੀਲ ਸ੍ਰੀ ਰੰਜਨ ਚੌਹਾਨ ਕਰ ਰਹੇ ਸਨ ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਨਾਲ ਮੰਦਿਰ ਕਮੇਟੀ ਦੇ ਹੱਕ ਵਿੱਚ ਫੈਸਲਾ ਕਰਵਾਇਆ । ਇਸ ਫੈਸਲੇ ਨਾਲ ਮੰਦਿਰ ਕਮੇਟੀ ਦੇ ਮੈਂਬਰ ਬਹੁਤ ਖੁਸ਼ ਹਨ ਤੇ ਇਸ ਨੂੰ ਭੋਲੇ ਨਾਥ ਦੀ ਸਾਵਨ ਮਹੀਨੇ ਦੀ ਕਿਰਪਾ ਦੱਸ ਰਹੇ ਹਨ । ਉੱਨਾਂ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਮੰਦਰ ਦਾ ਕੰਮ ਹੋਰ ਜ਼ੋਰ ਸ਼ੋਰ ਨਾਲ ਕੀਤਾ ਜਾਵੇਗਾ ਅਤੇ ਲੋਕ ਪੂਰੀ ਸ਼ਰਧਾ ਨਾਲ ਪੂਜਾ ਪਾਠ ਕਰ ਸਕਣਗੇ । ਮੰਦਰ ਕਮੇਟੀ ਮੈਂਬਰਾਂ ਅਤੇ ਮੁੱਖਅਧਿਕਾਰੀ ਸ੍ਰੀ ਦੀਪਕ ਲੁਥਰਾ , ਨਰਿੰਦਰ ਕੁਮਾਰ , ਜਨਕ ਰਾਜ ਸ਼ਰਮਾ , ਵਿਜੇ ਕੁਮਾਰ ਨੇ ਇਨਸਾਫ ਦੇ ਮੰਦਰ ਦੇ ਫ਼ੈਸਲੇ ਤੇ ਸੰਤੁਸ਼ਟੀ ਜਤਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੰਦਰ ਦੀ ਮੁਰੰਮਤ ਦੇ ਕੰਮ ਵਿੱਚ ਸਹਿਯੋਗ ਕਰਨ ।