ਪੁਲਿਸ ਨੂੰ ਕਿਊ ਕਰਨੀ ਪਈ ਹਲਕਾ ਲਾਠੀਚਾਰਜ …….
ਪੁਲਿਸ ਨੂੰ ਕਿਊ ਕਰਨੀ ਪਈ ਹਲਕਾ ਲਾਠੀਚਾਰਜ …….
ਜੀਰਕਪੁਰ ( ਪੰਕਜ ) 16 ਸਾਲਾ ਪ੍ਰਵਾਸੀ ਗਰਭਵਤੀ ਲੜਕੀ ਦੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਅੱਜ ਮ੍ਰਿਤਕ ਦਾ ਪਰਿਵਾਰ ਲਾਸ਼ ਦਾ ਸਸਕਾਰ ਕਰਨ ‘ਤੇ ਅੜ ਗਿਆ। ਪਰਿਵਾਰ ਵਾਲਿਆਂ ਨੇ ਇਸ ਘਟਨਾ ਨੂੰ ਖ਼ੁਦਕੁਸ਼ੀ ਨਹੀਂ, ਬਲਕਿ ਲੜਕੀ ਨਾਲ ਬਲਾਤਕਾਰ ਕਰਕੇ ਕਤਲ ਦਾ ਮਾਮਲਾ ਦੱਸਿਆ। ਉਨ੍ਹਾਂ ਪੁਲਿਸ ‘ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਇਆ ਹੈ। ਲਾਸ਼ ਦਾ ਸਸਕਾਰ ਕਰਨ ਲਈ ਪੁਲਿਸ ਸਾਰਾ ਦਿਨ ਪਰਿਵਾਰ ਨੂੰ ਮਨਾਉਣ ‘ਚ ਲੱਗੀ ਰਹੀ। ਦੇਰ ਸ਼ਾਮ ਤੱਕ ਨਾ ਮੰਨਣ ‘ਤੇ ਪੁਲਿਸ ਨੇ ਹਲਕਾ ਲਾਠੀਚਾਰਜ ਕਰਕੇ ਜਬਰੀ ਅੰਤਿਮ ਸੰਸਕਾਰ ਕਰਵਾਇਆ ਤੇ ਪੂਰੇ ਇਲਾਕੇ ਨੂੰ ਛਾਉਣੀ ਚ ਤਬਦੀਲ ਕਰ ਦਿੱਤਾ ਗਿਆ