Friday, November 15, 2024
Breaking Newsਸਿਹਤਪੰਜਾਬਭਾਰਤਮੁੱਖ ਖਬਰਾਂ

ਕਾਂਗਰਸ ਦੇ ਇਸ ਲੋਕ ਸਭਾ ਮੈਂਬਰ ਨੇ ਕੀ ਦੋਸ਼ ਲਾਇਆ…….

ਕਾਂਗਰਸ ਦੇ ਇਸ ਲੋਕ ਸਭਾ ਮੈਂਬਰ ਨੇ ਕੀ ਦੋਸ਼ ਲਾਇਆ………
ਤਰਨਤਾਰਨ ( ਸ਼ਰਮਾ ) ਕਾਂਗਰਸ ਦੇ ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਗਿੱਲ ਨੇ ਪਾਕਿਸਤਾਨ ‘ਤੇ ਵੱਡਾ ਦੋਸ਼ ਲਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਰਤਾਰਪੁਰ ਚੈਕ ਪੋਸਟ ‘ਤੇ ਸ਼ਰਧਾਲੂਆਂ ਨਾਲ ਬਦਸਲੂਕੀ ਕੀਤੀ ਗਈ।ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਉੱਥੇ ਦਿੱਤੇ ਗਏ ਪ੍ਰਸ਼ਾਦ ਨੂੰ ਕੁੱਤੇ ਸੁੰਘ ਰਹੇ ਸਨ। ਜਸਬੀਰ ਸਿੰਘ ਗਿੱਲ ਦੇ ਇਸ ਦਾਅਵੇ ਤੋਂ ਬਾਅਦ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਚ ਸ਼ਰਧਾਲੂਆਂ ਲਈ ਕੀਤੇ ਜਾਣ ਵਾਲੇ ਇੰਤਜਾਮਾਂ ਤੇ ਸਵਾਲ ਉਠਣ ਲੱਗ ਪਏ ਹਨ।
ਦੱਸਣਯੋਗ ਹੈ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਲੈ ਕੇ ਵੱਡੀ ਗਿਣਤੀ ਚ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 1,467 ਹੋ ਗਈ।

Share the News

Lok Bani

you can find latest news national sports news business news international news entertainment news and local news