ਇੰਨਾ ਪਿੰਡਾਂ ਦੇ ਸਰਪੰਚ ਕਿਊ ਮਿਲੇ ਡੀ.ਸੀ ਨੂੰ …..
ਇੰਨਾ ਪਿੰਡਾਂ ਦੇ ਸਰਪੰਚ ਕਿਊ ਮਿਲੇ ਡੀ.ਸੀ ਨੂੰ …..
ਨਵਾਂਸ਼ਹਿਰ ( ਸੁਖਵਿੰਦਰ ) ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਦੇ ਇਕ ਵਫ਼ਦ ਵਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੂੰ ਦਿੱਤਾ | ਜਾਣਕਾਰੀ ਦਿੰਦੇ ਹੋਏ ਸਰਪੰਚ ਪਿ੍ਤਪਾਲ ਸਿੰਘ ਭਾਰਟਾ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਵਲੋਂ ਪਰਾਲੀ ਸਾੜਨ ‘ਤੇ ਸਰਪੰਚਾਂ ਦੀ ਲਾਈ ਜ਼ਿੰਮੇਵਾਰੀ ਦਾ ਵਫ਼ਦ ਵਿਰੋਧ ਕਰਦਾ ਹੈ | ਉਨ੍ਹਾਂ ਦੱਸਿਆ ਕਿ ਸਰਪੰਚਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਕਿ ਕਿਸਾਨ ਆਪਣੇ ਖੇਤਾਂ ਵਿਚ ਕੀ ਬੀਜਦੇ ਹਨ ਅਤੇ ਕੀ ਵੱਢਦੇ ਹਨ ਕਿਉਂਕਿ ਅੱਧੇ ਕਿਸਾਨਾਂ ਨੇ ਆਪਣੀ ਜ਼ਮੀਨ ਠੇਕੇ ਦੇ ਦਿੱਤੀ ਹੋਈ ਹੈ | ਸ. ਭਾਰਟਾ ਨੇ ਦੱਸਿਆ ਕਿ ਇਸ ਬਾਰੇ ਤਾਂ ਪਿੰਡ ਦੇ ਨੰਬਰਦਾਰ ਅਤੇ ਪਟਵਾਰੀ ਦੋਵੇਂ ਹੀ ਗਿਰਦਾਵਰੀ ਕਰ ਕੇ ਸਹੀ ਰਿਪੋਰਟ ਦਸ ਸਕਦੇ ਹਨ | ਉਨ੍ਹਾਂ ਮੰਗ ਕੀਤੀ ਕਿ ਸਰਪੰਚਾਂ ਉੱਪਰ ਥੋਪਿਆ ਫ਼ੈਸਲਾ ਵਾਪਸ ਲਿਆ ਜਾਵੇ