ਜਲੰਧਰ ਬੰਬ ਧਮਾਕੇ ਦਾ ਅਰੋਪੀ ਕਾਬੂ ……..
ਜਲੰਧਰ ਬੰਬ ਧਮਾਕੇ ਦਾ ਅਰੋਪੀ ਕਾਬੂ ……..
ਜਲੰਧਰ ( ਵਿਜੈ ਕੁਮਾਰ )
ਬੀਤੇ ਸਾਲ 14 ਸਤੰਬਰ ਨੂੰ ਮਕਸੂਦਾਂ ਥਾਣੇ ਵਿੱਚ ਹੋਏ ਚਾਰ ਬੰਬ ਧਮਾਕਿਆਂ ਦੇ ਮਾਮਲੇ ‘ਚ ਕੌਮੀ ਜਾਂਚ ਏਜੇਂਸੀ ਨੇ ਆਮਿਰ ਨਜ਼ੀਰ ਨਾਂ ਦੇ ਇੱਕ ਅਰੋਪੀ ਨੂੰ ਕਸ਼ਮੀਰ ਦੇ ਪੁਲਵਾਮਾ ਤੋਂ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਜ਼ਾਕਿਰ ਮੂਸਾ ਦੀ ਜਥੇਬੰਦੀ ਅੰਸਾਰ ਗ਼ਜ਼ਵਾਤ ਉਲ ਹਿੰਦ ਨਾਲ ਜੁੜਿਆ ਹੈ।
ਏਜੇਂਸੀ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਗ੍ਰਿਫ਼ਤਾਰ ਹੋਏ ਆਰੋਪੀ ਦਾ ਬੰਬਾਂ ਦੀ ਡਿਲੀਵਰੀ ‘ਚ ਮੁੱਖ ਭੂਮਿਕਾ ਸੀ। ਇਹ ਹੋਰ ਆਰੋਪੀਆਂ ਤੇ ਜ਼ਾਕਿਰ ਮੂਸਾ ‘ਚ ਲਿੰਕ ਬਣਾਉਣ ਦਾ ਕੰਮ ਕਰਦਾ ਸੀ। ਗ੍ਰਿਫ਼ਤਾਰ ਆਰੋਪੀ ਨੂੰ ਮੋਹਾਲੀ ਦੀ ਸਪੈਸ਼ਲ ਏਜੇਂਸੀ ਨੇ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਟ੍ਰਾੰਸਿਟ ਰਿਮਾਂਡ ਤੇ ਪੁੱਛਗਿੱਛ ਲਈ ਦਿੱਲੀ ਲਿਜਾਇਆ ਗਿਆ ਹੈ।
ਏਜੇਂਸੀ ਵਲੋਂ ਜਾਂਚ ਕਰਨ ਤੋਂ ਪਹਿਲਾਂ ਜਲੰਧਰ ਪੁਲਿਸ ਨੇ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਫਾਜ਼ਿਲ ਅਤੇ ਸ਼ਾਹਿਦ ਨਾਂ ਦੇ ਦੋ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਦੋਵੇਂ ਜਲੰਧਰ ਦੇ ਇੱਕ ਨਿਜੀ ਕਾਲਜ ‘ਚ B.tech ਕਰ ਰਹੇ ਸਨ।ਇਸ ਮਾਮਲੇ ਦੇ ਦੋ ਹੋਰ ਆਰੋਪੀ ਰਾਉਫ ਮੀਰ ਤੇ ਉਮਰ ਰਮਜ਼ਾਨ ਨੂੰ ਬੀਤੇ ਸਾਲ 22 ਦਸੰਬਰ ਨੂੰ ਸੁਰੱਖਿਆ ਫੋਰਸਾਂ ਨੇ ਕਸ਼ਮੀਰ ਵਿੱਚ ਹੋਏ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ।