ਕਿਥੇ 98 ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੇ ਹੁਕਮ…….
ਕਿਥੇ 98 ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੇ ਹੁਕਮ…….
ਜੀਰਕਪੁਰ ( ਪੰਕਜ ) ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਜ਼ੀਰਕਪੁਰ ਵਾਲੇ ਪਾਸੇ 100 ਮੀਟਰ ਘੇਰੇ ‘ਚ ਹੋਈਆਂ ਉਸਾਰੀਆਂ ‘ਤੇ ਕਾਰਵਾਈ ਹੋਣੀ ਲਗਪਗ ਤੈਅ ਹੋ ਚੁੱਕੀ ਹੈ | ਲੰਘੇ ਕੱਲ੍ਹ ਪ੍ਰਸ਼ਾਸਨ ਵਲੋਂ ਸਮੁੱਚੀ ਰਿਪੋਰਟ ਕੋਰਟ ‘ਚ ਪੇਸ਼ ਕਰ ਦਿੱਤੀ ਗਈ | ਦੂਜੇ ਪਾਸੇ ਹਵਾਈ ਅੱਡੇ ਦੀ ਦੀਵਾਰ ਨੇੜੇ ਰਹਿੰਦੇ ਲੋਕਾਂ ‘ਚ ਮਾਯੂਸੀ ਦਾ ਆਲਮ ਹੈ | ਇਨ੍ਹਾਂ ਮਕਾਨਾਂ ‘ਚ 2000 ਦੇ ਕਰੀਬ ਅਬਾਦੀ ਰਹਿੰਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਵਰਜਿਤ ਖੇਤਰ ਹੈ | ਪ੍ਰਾਪਰਟੀ ਕਾਰੋਬਾਰੀਆਂ ਨੇ ਉਨ੍ਹਾਂ ਨੂੰ ਧੋਖੇ ‘ਚ ਰੱਖ ਕੇ ਪਲਾਟ ਵੇਚੇ ਸਨ | ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਨਗਰ ਕੌਾਸਲ, ਪ੍ਰਸ਼ਾਸਨ ਤੇ ਬਿਲਡਰਾਂ ਦੀ ਮਿਲੀਭੁਗਤ ਨਾਲ ਹੀ ਨਕਸ਼ੇ ਪਾਸ ਹੋਏ ਤੇ ਉਨ੍ਹਾਂ ਨੂੰ ਮਕਾਨ ਉਸਾਰਨ ਦੀ ਮਨਜ਼ੂਰੀ ਮਿਲੀ ਸੀ | ਕਾਬਲੇਗੌਰ ਹੈ ਕੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹਾਈ ਕੋਰਟ ਨੇ ਅੱਡੇ ਨੇੜੇ ਹੋਈਆਂ ਉਸਾਰੀਆਂ ਿਖ਼ਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੰਦਿਆਂ ਇਕ ਕਮੇਟੀ ਦਾ ਗਠਨ ਕੀਤਾ ਸੀ | ਹੁਕਮਾਂ ਤੋਂ ਬਾਅਦ ਇਸ ਮਾਮਲੇ ਵਿਚ ਬਣਾਈ ਕਮੇਟੀ ਨੇ 22 ਜੂਨ ਨੂੰ ਕੋਰਟ ‘ਚ ਰਿਪੋਰਟ ਦਾਖ਼ਲ ਕੀਤੀ ਸੀ | ਕਮੇਟੀ ਦੇ ਆਦੇਸ਼ਾਂ ‘ਤੇ ਕੌਾਸਲ ਅਧਿਕਾਰੀਆਂ ਵਲੋਂ ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਚੌਗਿਰਦੇ ‘ਚ 2002 ਜਾਂ ਉਸ ਤੋਂ ਬਾਅਦ ਬਣੇ ਮਕਾਨਾਂ ਦਾ ਸਰਵੇਖਣ ਕੀਤਾ ਗਿਆ ਅਤੇ 2011 ਤੋਂ ਬਾਅਦ ਬਣੀਆਂ ਇਮਾਰਤਾਂ ਦੀ ਰਿਪੋਰਟ ਪੇਸ਼ ਕੀਤੀ ਗਈ | 100 ਮੀਟਰ ਘੇਰੇ ‘ਚ ਕੀਤੀਆਂ ਉਸਾਰੀਆਂ ਨੂੰ ਹਵਾਈ ਅੱਡੇ ਦੀ ਸੁਰੱਖਿਆ ਲਈ ਖ਼ਤਰਾ ਮੰਨਦਿਆਂ ਹਾਈ ਕੋਰਟ ਨੇ ਤਾਜ਼ਾ ਉਸਾਰੀਆਂ ਦੀਆਂ ਤਸਵੀਰਾਂ ਵੇਖ ਕੇ ਨਗਰ ਕੌਾਸਲ ਅਧਿਕਾਰੀਆਂ ਦੀ ਖ਼ੂਬ ਝਾੜਝੰਬ ਕੀਤੀ | ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਕਿ 100 ਮੀਟਰ ਖੇਤਰ ‘ਚ 400 ਦੇ ਕਰੀਬ ਉਸਾਰੀਆਂ ਆਉਂਦੀਆਂ ਹਨ, ਜਿਨ੍ਹਾਂ ‘ਚ 2000 ਦੇ ਕਰੀਬ ਆਬਾਦੀ ਰਹਿੰਦੀ ਹੈ | ਇਨ੍ਹਾਂ ‘ਚੋਂ 98 ਉਸਾਰੀਆਂ 2011 ਤੋਂ ਬਾਅਦ ਹੋਈਆਂ ਹਨ | ਸਮੁੱਚੇ ਮਾਮਲੇ ਬਾਬਤ ਨਗਰ ਕੌਾਸਲ ਦੇ ਕਾਰਜਸਾਧਕ ਅਫ਼ਸਰ ਸੁਖਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਹਾਈ ਕੋਰਟ ਵਿਚ ਇਸ ਕੇਸ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਹੈ | ਉਨ੍ਹਾਂ ਕਿਹਾ ਕਿ ਕੋਰਟ ਵਲੋਂ ਬਣਾਈ ਕਮੇਟੀ ਦੇ ਆਦੇਸ਼ਾਂ ‘ਤੇ ਜ਼ਮੀਨੀ ਸਰਵੇਖਣ ਕਰਕੇ ਉਸਾਰੀਆਂ ਦੇ ਵੇਰਵੇ ਇਕੱਠੇ ਕੀਤੇ ਜਾ ਚੁੱਕੇ ਹਨ, ਜਿਸ ਦੀ ਰਿਪੋਰਟ ਕਮੇਟੀ ਨੂੰ ਸੌਾਪ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਹਾਲੇ ਨਗਰ ਕੌਾਸਲ ਸਿਰਫ ਸਰਵੇ ਤੱਕ ਸੀਮਤ ਹੈ, ਇਸ ਦੇ ਬਾਅਦ ਦੀ ਸਾਰੀ ਕਾਰਵਾਈ ਕੋਰਟ ਦੇ ਹੁਕਮਾਂ ਮੁਤਾਬਕ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ 2011 ਤੋਂ ਬਾਅਦ ਬਣੀਆਂ 98 ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੇ ਹੁਕਮ ਦਿੱਤੇ ਹਨ