ਪੁਲਿਸ ਤੇ ਸ਼ਰਾਬ ਠੇਕੇਦਾਰਾਂ ਦੀ ਧੱਕੇ ਸ਼ਾਹੀ ਕਾਰਨ ਲੋਕਾ ਚ ਰੋਸ ………..
ਪੁਲਿਸ ਤੇ ਸ਼ਰਾਬ ਠੇਕੇਦਾਰਾਂ ਦੀ ਧੱਕੇ ਸ਼ਾਹੀ ਕਾਰਨ ਲੋਕਾ ਚ ਰੋਸ ………..
ਬਲਾਚੌਰ ( ਸਤਨਾਮ ਪਨੇਸਰ ) ਨਸ਼ਾ ਵੇਚਣ ਵਾਲਿਆਂ ਨੂੰ ਨਹੀ ਬਲਕਿ ਰੋਜ਼ਾਨਾ ਪੀਣ ਵਾਲੇ ਪਿਆਕੜਾਂ ਨੂੰ ਥਾਣੇ ਅੰਦਰ ਡੱਕਣਾ ਸ਼ੁਰੂ ਹੋ ਗਿਆ | ਅਜਿਹਾ ਹੀ ਇਕ ਮਾਮਲਾ ਥਾਣਾ ਪੋਜੇਵਾਲ ਬਲਾਚੌਰ ਵਿਖੇ ਦੇਖਣ ਨੂੰ ਮਿਲਿਆ ਕਿ ਬੀਤੇ ਦਿਨੀ ਦਿਹਾੜੀ ਕਰਨ ਵਾਲਾ ਹਿਆਤਪੁਰ ਜੱਟਾਂ ਨਿਵਾਸੀ ਨਿਰਮਲ ਸਿੰਘ ਦਾਰੂ ਦਾ ਅਧੀਆ ਲੈ ਕੇ ਘਰ ਵੱਲ ਜਾ ਰਹੇ ਨੂੰ ਸ਼ਰਾਬ ਠੇਕੇਦਾਰਾਂ ਦੀ ਰੇਡ ਪਾਰਟੀ ਦੇ ਕਰਿੰਦਿਆਂ ਨੇ ਘੇਰ ਲਿਆ | ਘੇਰ ਕੇ ਪਹਿਲਾਂ ਕੁੱਟਮਾਰ ਕੀਤੀ ਫਿਰ ਪੁਲਿਸ ਨਾਲ ਗੂੜੀ ਸਾਂਝ ਹੋਣ ਕਰਕੇ ਥਾਣੇ ਲੈ ਆਂਦਾ | ਥਾਣੇ ਆਏ ਪਿਆਕੜ ਨੂੰ ਪੁਲਿਸ ਨੇ ਸ਼ਰਾਬ ਠੇਕੇਦਾਰਾਂ ਦੇ ਕਹਿਣ ਤੇ ਕਥਿਤ ਤੌਰ ਤੇ ਨਾਜਾਇਜ਼ ਤੰਗ ਕਰਦਿਆਂ ਨਾਜਾਇਜ਼ ਸ਼ਰਾਬ ਵੇਚਣ ਵਾਲੇ ਤੇ ਨਹੀ ਸ਼ਰਾਬ ਪੀਣ ਵਾਲੇ ਤੇ ਹੀ ਪਰਚਾ ਦੇਣ ਲਈ ਦੁਪਹਿਰ ਤੋਂ ਥਾਣੇ ਡੱਕ ਰੱਖਿਆ | ਪਿੰਡ ਦੇ ਮੋਹਤਵਾਰਾਂ ਨੇ ਥਾਣੇ ਪੁੱਜ ਕੇ ਲਿਖਤੀ ਤੌਰ ਤੇ ਹਿਆਤਪੁਰ ਜੱਟਾਂ ਨਿਵਾਸੀ ਨਿਰਮਲ ਸਿੰਘ ਨੂੰ ਘਰ ਲੈ ਗਏ | ਸਵੇਰੇ ਪੇਸ਼ ਕਰਨ ਦੇ ਪੁਲਿਸ ਦੇ ਹੁਕਮਾਂ ਅਨੁਸਾਰ ਮੁੜ ਥਾਣੇ ਨਿਰਮਲ ਸਿੰਘ ਨੂੰ ਆਣ ਬਿਠਾਇਆ | ਜਦੋਂ ਪਿਆਕੜ ਅਤੇ ਇਲਾਕੇ ਦੇ ਮੋਹਤਵਰਾਂ ਦੀ ਥਾਣੇ ਕਿਸੇ ਨੇ ਨਾ ਸੁਣੀ ਤਾਂ ਆਖ਼ਰ ਹਲਕੇ ਦੇ ਵਿਧਾਇਕ ਮੰਗੂਪੁਰ ਦੇ ਜਵਾਈ ਬਲਾਕ ਸੰਮਤੀ ਮੈਂਬਰ ਗੌਰਵ ਵਿੱਕੀ ਨੂੰ ਥਾਣੇ ਆਉਣਾ ਪਿਆ | ਫਿਰ ਵੀ ਕਾਫੀ ਮਸ਼ੱਕਤ ਤੋਂ ਬਾਅਦ ਥਾਣਾ ਮੁਖੀ ਦੀ ਗੈਰ ਹਾਜ਼ਰੀ ਵਿਚ ਵਿਧਾਇਕ ਦਾ ਜਵਾਈ ਪਿਆਕੜ ਨੂੰ ਥਾਣੇ ਤੋਂ ਛੁਡਵਾ ਲੈ ਗਿਆ | ਜਦੋਂ ਇਸ ਸੰਬੰਧੀ ਬਲਾਕ ਸੰਮਤੀ ਮੈਂਬਰ ਗੌਰਵ ਵਿੱਕੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀ ਪਿੰਡਾਂ ਵਿਚ ਨਾਜਾਇਜ਼ ਵਿਕਦੀ ਸ਼ਰਾਬ ਦੇ ਿਖ਼ਲਾਫ਼ ਹਾਂ ਇਸ ਨੰੂ ਬੰਦ ਕਰਵਾਉਣ ਲਈ ਪੁਲਿਸ ਨੂੰ ਸਖ਼ਤੀ ਕਰਨ ਨੂੰ ਆਖ ਰਹੇ ਹਾਂ, ਪਰ ਅਗਰ ਸ਼ਰਾਬ ਵੇਚਣ ਵਾਲੇ ਦੀ ਥਾਂ ਸ਼ਰਾਬ ਪੀਣ ਵਾਲਿਆਂ ਨੂੰ ਹੀ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਨਾਜਾਇਜ਼ ਤੰਗ ਕਰਨ ਲੱਗ ਪਏ ਤਾਂ ਬਰਦਾਸ਼ਤ ਨਹੀ ਕੀਤਾ ਜਾਵੇਗਾ | ਇਲਾਕੇ ਵਿਚ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਦੀ ਇਸ ਧੱਕੇਸ਼ਾਹੀ ਿਖ਼ਲਾਫ਼ ਆਮ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਜਲਦ ਹੀ ਹਲਕੇ ਦੇ ਇਨਸਾਫ਼ ਪਸੰਦ ਲੋਕਾਂ ਦਾ ਇੱਕ ਵਫ਼ਦ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਦੀ ਵਿਉਂਤਬੰਦੀ ਬਣਾ ਰਹੇ ਹਨ, ਪਰ ਪੋਜੇਵਾਲ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਦਾ ਮਾਮਲਾ ਡੀ ਐੱਸ ਪੀ ਦਫ਼ਤਰ ਬਲਾਚੌਰ ਪੁੱਜ ਗਿਆ ਹੈ