ਕਿਸਾਨਾਂ ਦੇ ਹੱਕ ਚ ਮੀਡੀਆ ਕਲੱਬ ਜਲਦ ਜਾਵੇਗਾ ਦਿੱਲੀ-ਜਤਿੰਦਰ ਸ਼ਰਮਾ
ਕਿਸਾਨਾਂ ਦੇ ਹੱਕ ਚ ਮੀਡੀਆ ਕਲੱਬ ਜਲਦ ਜਾਵੇਗਾ ਦਿੱਲੀ-ਜਤਿੰਦਰ ਸ਼ਰਮਾ
ਜਲੰਧਰ ( ਵਿਸ਼ਾਲ ਸ਼ੈਲੀ ) ਸਤਿਕਾਰਯੋਗ ਪੱਤਰਕਾਰ ਸਾਥੀਓ ਅਸੀਂ ਸਮੂਹ ਮੀਡੀਆ ਕਲੱਬ ਮੈਂਬਰ ਅਹੁਦੇਦਾਰ ਅਤੇ ਮੀਡੀਆ ਨਾਲ ਜੁੜੇ ਵਿਅਕਤੀਆਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਸਰਕਾਰ ਅਤੇ ਕਿਸਾਨਾਂ ਅੰਦਰ ਆਪਸੀ ਖਿੱਚੋਤਾਣ ਚੱਲ ਰਹੀ ਹੈ ਅਤੇ ਸਰਕਾਰ ਸਰਕਾਰ ਦਾ ਰਵੱਈਆ ਕਿਸਾਨਾਂ ਪ੍ਰਤੀ ਅੜੀਅਲ ਹੈ ਅਸੀਂ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਦਾ ਮੀਡੀਆ ਕਲੱਬ (ਰਜਿਸਟਰਡ ) ਪੰਜਾਬ ਵੱਲੋਂ ਸਮਰਥਨ ਕਰਦੇ ਹਾਂ ਅਤੇ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਸੁਣਿਆ ਵਿਚਾਰਿਆ ਤੇ ਪੂਰਾ ਕੀਤਾ ਤਾਂ ਜੋ ਸਾਡੇ ਅੰਨਦਾਤਾ ਕਿਸਾਨ ਨੂੰ ਸੜਕਾਂ ਪਰ ਰੁਲਣਾ ਨਾ ਪਵੇ ਅਤੇ ਉਨ੍ਹਾਂ ਨਾਲ ਮਨੁੱਖੀ ਵਤੀਰਾ ਜੋ ਉਸ ਦੀ ਦੀ ਘੋਰ ਨਿੰਦਿਆ ਕਰਦੇ ਹਾਂ ਅਤੇ ਜੋ ਆਰਡੀਨੈਂਸ ਜਾਰੀ ਕੀਤਾ ਗਿਆ ਹੈ ਉਸ ਨੂੰ ਵੀ ਰੱਦ ਕਰਨ ਦੀ ਮੰਗ ਕਰਦੇ ਹਾਂ ਅਤੇ ਚਿਤਾਵਨੀ ਵੀ ਦਿੰਦੇ ਹਾਂ ਕਿ ਜੇਕਰ ਇਸ ਮਸਲੇ ਨੂੰ ਆਉਣ ਵਾਲੇ ਸੋਮਵਾਰ ੦੭/੧੨/੨੦੨੦ਤਰੀਕ ਤਕ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਮੀਡੀਆ ਕਲੱਬ ਦੇ ਸਮੂਹ ਮੈਂਬਰ ਅਤੇ ਸਾਥੀ ਵੀ ਕਿਸਾਨਾਂ ਦੇ ਸੰਘਰਸ਼ ਵਿੱਚ ਹਿੱਸਾ ਲੈਣਗੇ ਅਤੇ ਸੋਮਵਾਰ ਨੂੰ ਹੀ ਦਿੱਲੀ ਰਵਾਨਾ ਹੋਣਗੇ ਇਹ ਫੈਸਲਾ ਸਮੂਹ ਮੀਡੀਆ ਕਲੱਬ ਦੇ ਮੈਬਰਾਂ ਆਹੁਦੇਦਾਰਾਂ ਨਾਲ ਆਪਸੀ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ ਇਸ ਲਈ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦਾ ਹੱਲ ਤੁਰੰਤ ਕੱਢਿਆ ਜਾਵੇ ਅਤੇ ਕਿਸਾਨ ਦੇ ਹੱਕਾਂ ਲਈ ਜਲਦ ਕਿਸਾਨਾਂ ਦੀ ਮੰਗ ਅਨੁਸਾਰ ਕਾਨੂੰਨ ਪਾਸ ਕੀਤਾ ਜਾਵੇ ਤੇ ਜਾਰੀ ਕੀਤਾ ਗਿਆ ਆਰਡੀਨੈਂਸ ਰੱਦ ਕੀਤਾ ਜਾਵੇ ਪ੍ਰੈੱਸ ਨੋਟ ਜਾਰੀ ਕਰਤ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ