ਇਸ ਮਹਿਲਾ ਏ.ਐਸ.ਆਈ ਨੂੰ ਕਿਊ ਕੀਤਾ ਲਾਈਨ ਹਾਜਰ ………
ਇਸ ਮਹਿਲਾ ਏ.ਐਸ.ਆਈ ਨੂੰ ਕਿਊ ਕੀਤਾ ਲਾਈਨ ਹਾਜਰ ………
ਮੋਹਾਲੀ ( ਪੰਕਜ ) ਨਾਬਾਲਗ ਲੜਕੀ ਦੇ ਗਰਭਵਤੀ ਹੋਣ ਦੇ ਮਾਮਲੇ ‘ਚ ਡੇਰਾਬੱਸੀ ਪੁਲਿਸ ਨੇ ਲੜਕੀ ਦੇ ਦੋਸਤ ਿਖ਼ਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਸੀ, ਉੱਥੇ ਹੀ ਲੜਕੇ ਦੇ ਪਰਿਵਾਰ ਨੇ ਮਾਮਲੇ ਦੀ ਜਾਂਚ ਕਰ ਰਹੀ ਏ.ਐਸ.ਆਈ. ਪ੍ਰਵੀਨ ਕੌਰ ‘ਤੇ ਕਥਿਤ ਪੈਸੇ ਮੰਗਣ ਦਾ ਦੋਸ਼ ਲਾਉਂਦੇ ਸਬੂਤ ਵਜੋਂ ਇਕ ਰਿਕਾਰਡਿੰਗ ਵਾਇਰਲ ਕੀਤੀ ਸੀ | ਇੰਨਾ ਹੀ ਨਹੀਂ ਜਬਰ-ਜਨਾਹ ਦੇ ਮਾਮਲੇ ‘ਚ ਕਾਬੂ ਕੀਤੇ ਲੜਕੀ ਦੇ ਦੋਸਤ ਰਾਜੇਸ਼ ਦੇ ਪਿਤਾ ਇਸਮ ਸਿੰਘ ਨੇ ਐਸ.ਐਸ.ਪੀ. ਮੁਹਾਲੀ ਕੁਲਦੀਪ ਸਿੰਘ ਚਾਹਲ ਨੂੰ ਲਿਖਤੀ ਸ਼ਿਕਾਇਤ ਦਿੰਦੇ ਏ.ਐਸ.ਆਈ. ਪ੍ਰਵੀਨ ਕੌਰ ਸਮੇਤ 3 ਜਣਿਆਂ ਿਖ਼ਲਾਫ਼ ਪੈਸੇ ਮੰਗਣ ਅਤੇ ਪੈਸੇ ਨਾ ਦੇਣ ‘ਤੇ ਰਾਜੇਸ਼ ਿਖ਼ਲਾਫ਼ ਕੇਸ ਦਰਜ ਕਰਨ ਸਬੰਧੀ ਜਾਂਚ ਕਰ ਕਾਰਵਾਈ ਦੀ ਮੰਗ ਕੀਤੀ ਸੀ | ਇਸ ਮਾਮਲੇ ਸਬੰਧੀ ਕਈ ਵੀਡਿਓ ਅਤੇ ਰਿਕਾਰਡਿੰਗਾਂ ਵਾਇਰਲ ਹੋਣ ‘ਤੇ ਜਾਂਚ ਅਧਿਕਾਰੀ ਪ੍ਰਵੀਨ ਕੌਰ ਦੀ ਕਾਰਵਾਈ ‘ਤੇ ਸਵਾਲੀਆਂ ਨਿਸ਼ਾਨ ਲੱਗ ਗਏ ਸਨ, ਜਿਸ ਤੋਂ ਬਾਅਦ ਐਸ.ਐਸ.ਪੀ. ਮੁਹਾਲੀ ਦੇ ਹੁਕਮਾਂ ‘ਤੇ ਏ.ਐਸ.ਆਈ. ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ | ਥਾਣਾ ਮੁਖੀ ਡੇਰਾਬੱਸੀ ਵੀਰਇੰਦਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਦੇ ਹੁਕਮਾਂ ‘ਤੇ ਪ੍ਰਵੀਨ ਕੌਰ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ‘ਚ ਸਾਹਮਣੇ ਆਈਆਂ ਰਿਕਾਰਡਿੰਗਾਂ ਅਤੇ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀ ਪਾਏ ਜਾਣ ਵਾਲੇ ਕਿਸੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਏ.ਐਸ.ਆਈ. ਪ੍ਰਵੀਨ ਕੌਰ ਨੇ ਪੈਸੇ ਮੰਗਣ ਦੇ ਦੋਸ਼ ਅਤੇ ਰਿਕਾਰਡਿੰਗ ਸਾਹਮਣੇ ਆਉਣ ਦੀ ਗੱਲ ‘ਤੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਰਿਕਾਰਡਿੰਗ ਨੂੰ ਕਟਿੰਗ ਕਰਕੇ ਪੇਸ਼ ਕਰਨ ਦੀ ਗੱਲ ਆਖੀ ਤੇ ਹੁਣ ਉੱਚ ਅਧਿਕਾਰੀ ਖੁਦ ਪੂਰੇ ਮਾਮਲੇ ਤੇ ਨਜ਼ਰ ਰੱਖ ਰਹੇ ਹਨ