Friday, November 15, 2024
ਖੇਡਾਂ

ਵੀਵੀਐੱਸ ਲਕਸ਼ਮਣ ਨੇ ਭਾਰਤ ਤੋਂ ਇਲਾਵਾ ਇਸ ਟੀਮ ਨੂੰ ਦੱਸਿਆ ਵਿਸ਼ਵ ਕੱਪ ਦਾ ਸਭ ਤੋਂ ਦਾਅਵੇਦਾਰ

ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਟੀਮ ਦੇ ਸਾਬਕਾ ਦਿੱਗਜ ਬੱਲਬਾਜ਼ ਵੀਵੀਐੱਸ ਲਕਸ਼ਮਣ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਦੇ ਖ਼ਿਤਾਬ ਦਾ ਦਾਅਵੇਦਾਰ ਨੂੰ ਮੰਨਦੇ ਹਨ ਪਰ ਉਨ੍ਹਾਂ ਦੀ ਨਜ਼ਰ ‘ਚ ਇੰਗਲੈਂਡ ਦੀ ਟੀਮ ਵੀ ਇਸ ਵਿਸ਼ਵ ਕੱਪ ਦੀ ਸਭ ਤੋਂ ਵੱਡੀ ਦਾਅਵੇਦਾਰ ਹੈ।

ਲਕਸ਼ਮਣ ਨੇ ਕਿਹਾ ਹੈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਜਿੱਤਣ ਵਾਲੀ ਭਾਰਤੀ ਟੀਮ ਸਹੀ ਸਮੇਂ ‘ਤੇ ਆਪਣੀ ਲੈਅ ‘ਚ ਆ ਗਈ ਹੈ। ਭਾਰਤ ਅਤੇ ਆਸਟ੍ਰੇਲੀਆ ਨੂੰ ਵਿਰਾਟ ਦੀ ਕਪਤਾਨੀ ‘ਚ 2-1 ਨਾਲ ਹਰਾਇਆ ਸੀ ਉੱਥੇ ਹੀ ਨਿਊਜ਼ੀਲੈਂਡ ਨੂੰ ਵੀ ਟੀਮ ਇੰਡੀਆ ਨੇ ਪੰਜ ਮੈਚਾਂ ਦੀ ਸੀਰੀਜ਼ ‘ਚ 4-1 ਨਾਲ ਮਾਤ ਦਿੱਤੀ ਸੀ। ਲਕਸ਼ਮਣ ਨੇ ਕਿਹਾ ਹੈ ਕਿ ਭਾਰਤੀ ਟੀਮ ਸਹੀ ਸਮੇਂ ‘ਤੇ ਆਪਣੀ ਫਾਰਮ ‘ਚ ਵਾਪਸੀ ਕਰ ਰਹੀ ਹੈ ਜੋ ਕਾਫ਼ੀ ਅਹਿਮ ਹੈ। ਵਿਸ਼ਵ ਕੱਪ ਲੰਮੇ ਸਮੇਂ ਤਕ ਚੱਲਗਾ। ਜੇ ਭਾਰਤ ਨੂੰ ਖ਼ਿਤਾਬ ਜਿੱਤਣਾ ਹੈ ਤਾਂ ਟੀਮ ਦੇ ਹਰੇਕ ਖਿਡਾਰੀ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪੂਰੀ ਤਰ੍ਹਾਂ ਨਾਲ ਫਿੱਟ ਰਹਿਣਾ ਹੋਵੇਗਾ। ਮੇਰੇ ਹਿਸਾਬ ਨਾਲ ਇਸ ਵਿਸ਼ਵ ਕੱਪ ‘ਚ ਭਾਰਤ ਅਤੇ ਇੰਗਲੈਂਡ ਸਭ ਤੋਂ ਵੱਡੇ ਦਾਅਵੇਦਾਰ ਦੇ ਤੌਰ ‘ਤੇ ਇਸ ਟੂਰਨਾਮੈਂਟ ‘ਚ ਉਤਰਨਗੇ।

ਹਾਲ ਹੀ ‘ਚ ਭਾਰਤੀ ਟੀਮ ਨੇ ਆਪਣੇ ਦੋਵਾਂ ਵਿਦੇਸ਼ੀ ਦੌਰਿਆਂ ਯਾਨੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਟੀਮ ਦੇ ਇਸ ਪ੍ਰਦਰਸ਼ਨ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਬੇਹੱਦ ਸ਼ਾਨਾਦਰ ਹੈ। ਟੀਮ ਦੇ ਖਿਡਾਰੀਆਂ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਸ ਲਈ ਮੈਂ ਉਨ੍ਹਾਂ ਨੂੰ ਬਹੁਤ ਵਧਾਈ ਦਿੰਦਾ ਹਾਂ। ਟੀਮ ਇੰਡੀਆ ਨੇ ਜਿਸ ਤਰ੍ਹਾਂ ਆਸਟ੍ਰੇਲੀਆ ਅਤੇ ਫਿਰ ਨਿਊਜ਼ੀਲੈਂਡ ‘ਚ ਪ੍ਰਦਰਸ਼ਨ ਕੀਤਾ ਉਹ ਕਮਾਲ ਦਾ ਸੀ। ਟੀਮ ਦੇ ਇਸ ਪ੍ਰਦਰਸ਼ਨ ‘ਚ ਕਿਸੇ ਇਕ ਜਾਂ ਦੋ ਖਿਡਾਰੀਆਂ ਦਾ ਯੋਗਦਾਨ ਨਹੀਂ ਰਿਹਾ ਬਲਕਿ ਸਾਰੇ ਖਿਡਾਰੀਆਂ ਨੇ ਇਸ ‘ਚ ਆਪਣਾ ਯੋਗਦਾਨ ਦਿੱਤਾ। ਟੀਮ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਨੇ ਹੀ ਖ਼ੂਬ ਪ੍ਰਭਾਵਿਤ ਕੀਤਾ।

Share the News