ਕਿਸ ਨੇ ਦਿੱਤੀ 25 ਜੁਲਾਈ ਨੂੰ ਧਰਨੇ ਦੀ ਚੇਤਾਵਨੀ ……..
ਕਿਸ ਨੇ ਦਿੱਤੀ 25 ਜੁਲਾਈ ਨੂੰ ਧਰਨੇ ਦੀ ਚੇਤਾਵਨੀ ……..
ਨਵਾਂਸ਼ਹਿਰ ( ਸੁਖਵਿੰਦਰ ) 25 ਜੁਲਾਈ ਨੂੰ ਡੀ.ਸੀ. ਦਫ਼ਤਰ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਜਾ ਰਿਹਾ ਹੈ | ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਨਾਵਾ ਨੇ ਦੱਸਿਆ ਕਿ ਕੈਪਟਨ ਸਰਕਾਰ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੇ ਮਾਮਲੇ ਵਿਚ ਗਪੌੜ ਸੰਘ ਸਾਬਤ ਹੋ ਰਹੀ ਹੈ | ਪਹਿਲਾਂ ਇਸ ਸਰਕਾਰ ਨੇ ਮਜ਼ਦੂਰਾਂ ਦੇ ਸਹਿਕਾਰੀ ਸੁਸਾਇਟੀਆਂ ਦੇ ਕਰਜ਼ੇ ਮੁਆਫ਼ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਕੇ ਇਸ ਨੰੂ ਠੰਢੇ ਬਸਤੇ ਵਿਚ ਪਾ ਕੇ ਇਸ ਨੂੰ ਬੇਹਰਕਤੀ ਵਾਲੀ ਹਾਲਤ ਵਿਚ ਪਾਈ ਰੱਖਿਆ ਤੇ ਲੋਕ ਸਭਾ ਚੋਣਾਂ ਵਿਚ ਇਹ ਕਰਜ਼ਾ ਮੁਆਫ਼ੀ ਦਾ ਰਾਮ ਰੌਲਾ ਪਾ ਕੇ ਖ਼ੂਬ ਲਾਹਾ ਲਿਆ | ਹੁਣ ਇਸ ਨੋਟੀਫ਼ਿਕੇਸ਼ਨ ਨੂੰ ਉਸੇ ਰੂਪ ਵਿਚ ਮੁੜ ਤਾਜ਼ਾ ਕਰਕੇ ਇਸ ਦਾ ਡੰਗ ਟਪਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਧਰਨੇ ਦੀ ਤਿਆਰੀ ਵਜੋਂ ਜਲਵਾਹਾ, ਕਾਜ਼ਮਪੁਰ, ਉਸਮਾਨਪੁਰ, ਮਹਿਰਮਪੁਰ, ਮੱਲਪੁਰ, ਬਲਾਚੌਰ ਅਤੇ ਗਰਲੇ ਠਠਿਆਲਾ ਪਿੰਡਾਂ ਵਿਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ | ਬਘੌਰਾਂ, ਸਨਾਵਾ, ਗੋਹਲੜੋਂ, ਕੋਟ ਰਾਂਝਾ, ਪੰੁਨੰੂ ਮਜਾਰਾ, ਸ਼ਹਾਬਪੁਰ, ਮਹਿੰਦੀਪੁਰ, ਚੂਹੜਪੁਰ ਸਮੇਤ ਦਰਜਨਾਂ ਪਿੰਡਾਂ ਵਿਚ ਮਜ਼ਦੂਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਧਰਨੇ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ ਤੇ ਮਜ਼ਦੂਰਾਂ ਵਿਚ ਕਰਜ਼ਾ ਮੁਆਫ਼ੀ ਕਰਵਾਉਣ ਲਈ ਇਸੇ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ