30 ਸਾਲਾ ਨੌਜਵਾਨ ਨੇ ਕਿਊ ਲਿਆ ਫਾਹਾ………..
30 ਸਾਲਾ ਨੌਜਵਾਨ ਨੇ ਕਿਊ ਲਿਆ ਫਾਹਾ………..
ਬੰਗਾ ( ਅਜੈ ਸੋਨਕਰ ) 30 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਬੀਤੇ ਦਿਨੀਂ ਜਗਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਘਰ ‘ਚ ਇਕੱਲਾ ਹੀ ਸੀ ਕਿ ਦੁਪਹਿਰ ਸਮੇਂ ਉਸ ਨੇ ਫਾਹਾ ਲਾ ਲਿਆ | ਦੁਪਹਿਰ ਤੋਂ ਬਾਅਦ ਜਦੋਂ ਵੱਡਾ ਭਰਾ ਘਰ ਵਾਪਸ ਆਇਆ ਤਾਂ ਘਰ ਦਾ ਗੇਟ ਅੰਦਰੋਂ ਬੰਦ ਹੋਣ ਕਾਰਨ ਪ੍ਰੇਸ਼ਾਨ ਹੋ ਗਿਆ | ਕਿਸੇ ਤਰ੍ਹਾਂ ਗੇਟ ਦਾ ਕੁੰਡਾ ਤੋੜ ਕੇ ਅੰਦਰ ਗਿਆ ਤਾਂ ਛੋਟੇ ਭਰਾ ਨੂੰ ਰੌਸ਼ਨਦਾਨ ਨਾਲ ਲਟਕਿਆ ਦੇਖ ਹੱਕਾ-ਬੱਕਾ ਰਹਿ ਗਿਆ | ਇਸ ਸਬੰਧੀ ਥਾਣਾ ਰਾਹੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ | ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈਣ ਉਪਰੰਤ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ | ਇਸ ਸਬੰਧੀ ਪਿਤਾ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਘਰ ਦੀ ਮੁਰੰਮਤ ਲਈ ਢਾਈ ਲੱਖ ਰੁਪਏ ਕਰਜ਼ਾ ਲਿਆ ਸੀ ਜੋ ਵੱਧ ਕੇ ਸਾਢੇ ਤਿੰਨ ਲੱਖ ਤੋਂ ਉੱਪਰ ਚਲਾ ਗਿਆ | 23 ਜੁਲਾਈ ਨੂੰ ਬੈਂਕ ਵਾਲਿਆਂ ਨੇ ਘਰ ਦੀ ਨਿਲਾਮੀ ਦਾ ਨੋਟਿਸ ਲਗਾ ਦਿੱਤਾ | ਇਸੇ ਪ੍ਰੇਸ਼ਾਨੀ ਕਾਰਨ ਜਗਜੀਤ ਸਿੰਘ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ