ਪੰਜਾਬ ਪੁਲਿਸ ਨੇ ਕੀਤਾ 6 ਕਿੱਲੋ ਗਾਂਜਾ ਕਾੱਬੂ
ਪੰਜਾਬ ਪੁਲਿਸ ਨੇ ਕੀਤਾ 6 ਕਿੱਲੋ ਗਾਂਜਾ ਕਾੱਬੂ
ਨਵਾਂਸ਼ਹਿਰ ( ਸੁਖਵਿੰਦਰ ) ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 6 ਕਿੱਲੋ ਗਾਂਜਾ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਐੱਸ.ਪੀ. (ਜਾਂਚ) ਸ਼ਹੀਦ ਭਗਤ ਸਿੰਘ ਨਗਰ ਵਜ਼ੀਰ ਸਿੰਘ ਖਹਿਰਾ ਨੇ ਦੱਸਿਆ ਕਿ ਥਾਣਾ ਸਦਰ ਨਵਾਂਸ਼ਹਿਰ ਦੇ ਮੁਖੀ ਸਰਬਜੀਤ ਸਿੰਘ ਦੀ ਅਗਵਾਈ ‘ਚ ਏ.ਐੱਸ.ਆਈ. ਪੁਸ਼ਵਿੰਦਰ ਕੁਮਾਰ ਅਤੇ ਏ.ਐੱਸ.ਆਈ. ਹੀਰਾ ਲਾਲ ਦੀ ਪੁਲਿਸ ਪਾਰਟੀ ਵਲੋਂ ਟੀ.ਪੁਆਇੰਟ ਬੀਰੋਵਾਲ ਵਿਖੇ ਭੈੜੇ ਤੇ ਸ਼ੱਕੀ ਪੁਰਸ਼ਾਂ ਵਿਰੁੱਧ ਨਾਕਾ ਲਗਾਇਆ ਹੋਇਆ ਸੀ ਕਿ ਇਕ ਵਿਅਕਤੀ ਜੋ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਉਸਦੀ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਤਾਂ ਉਸ ਪਾਸੋਂ ਨਸ਼ੇ ਲਈ ਵਰਤਿਆ ਜਾਣ ਵਾਲਾ ਗਾਂਜਾ ਬਰਾਮਦ ਕੀਤਾ ਗਿਆ | ਕਥਿਤ ਦੋਸ਼ੀ ਦੀ ਪਹਿਚਾਣ ਰਾਜਨ ਸ਼ਾਹ ਪੁੱਤਰ ਲਲਨ ਸ਼ਾਹ ਵਾਸੀ ਬਰਵਤ ਪਰਾਸਾਰੇਨ ਵਾਰਡ ਨੰਬਰ 12 ਜ਼ਿਲ੍ਹਾ ਬੇਤੀਆ (ਬਿਹਾਰ) ਵਜੋਂ ਹੋਈ ਹੈ | ਪੁਲਿਸ ਵਲੋਂ ਉਕਤ ਕਥਿਤ ਦੋਸ਼ੀ ਦੇ ਿਖ਼ਲਾਫ਼ ਥਾਣਾ ਸਦਰ ਨਵਾਂਸ਼ਹਿਰ ਵਿਖੇ ਮੁਕੱਦਮਾ ਨੰਬਰ 69 ਅਧੀਨ ਧਾਰਾ 20 ਐਨ.ਡੀ.ਪੀ.ਐਸ. ਐਕਟ ਦਰਜ ਰਜਿਸਟਰ ਕਰਕੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ | ਅਦਾਲਤ ਵਲੋਂ ਉਸ ਨੂੰ ਲੁਧਿਆਣਾ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ ਗਏ