ਪੰਜਾਬ ਦੇ ਬਿਜਲੀ ਮਹਿਕਮੇ ਦਾ ਕਾਰਨਾਮਾ ……….
ਪੰਜਾਬ ਦੇ ਬਿਜਲੀ ਮਹਿਕਮੇ ਦਾ ਕਾਰਨਾਮਾ ……….
ਬੰਗਾ ( ਅਜੈ ਸੋਨਕਰ ) ਬਿਜਲੀ ਮੀਟਰ ਦੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਮਹਿਕਮੇ ਵਲੋਂ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ ਲੇਕਿਨ ਪਿੰਡ ਬਾਲੋਂ ਦੇ ਉਪਭੋਗਤਾ ਦਾ ਬਿੱਲ ਭੁਗਤਾਨ ਕਰਨ ਦੇ ਬਾਵਜੂਦ ਵੀ ਬਿਜਲੀ ਕੁਨੈਕਸ਼ਨ ਮਹਿਕਮੇ ਵਲੋਂ ਬਿਨਾਾ ਜਾਣਕਾਰੀ ਦਿੱਤੇ ਹੀ ਕੱਟ ਦਿੱਤਾ ਗਿਆ | ਪਿੰਡ ਬਾਲੋਂ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਾ ਉਨ੍ਹਾਾ ਦੇ ਪਿਤਾ ਗੁਰਨਾਮ ਸਿੰਘ ਪੁੱਤਰ ਸੋਹਨ ਸਿੰਘ ਦੇ ਨਾਂਅ ‘ਤੇ ਇਕ ਹੀ ਮੀਟਰ ਚੱਲ ਰਿਹਾ ਸੀ ਤੇ ਹੁਣ ਉਨ੍ਹਾਾ ਚਾਰੇ ਭਰਾਵਾਾ ਨੇ ਆਪਣੇ-ਆਪਣੇ ਮੀਟਰ ਅਲੱਗ ਲਗਵਾ ਲਏ ਹਨ | ਮੀਟਰ ਲਗਵਾਉਣ ਤੋਂ ਬਾਅਦ ਜੋ ਸਾਾਝੇ ਮੀਟਰ ਦਾ ਬਿੱਲ ਆ ਰਿਹਾ ਸੀ ਉਸ ਦਾ ਭੁਗਤਾਨ ਵੀ ਸਮੇਂ-ਸਮੇਂ ‘ਤੇ ਕਰਦੇ ਰਹੇ ਤੇ ਹੁਣ ਪਿਛਲੇ ਇਕ ਸਾਲ ਬਾਅਦ ਮਹਿਕਮੇ ਨੇ ਪੁਰਾਣੇ ਮੀਟਰ ‘ਤੇ 16000 ਦਾ ਬਿੱਲ ਭੇਜ ਦਿੱਤਾ | ਜਦੋਂ ਇਸ ਬਾਰੇ ਮਹਿਕਮੇ ਨੂੰ ਪੁੱਛਿਆ ਤਾਂ ਉਨ੍ਹਾਾ ਕਿਹਾ ਕਿ ਇਹ ਬਿੱਲ ਇਕ ਸਾਲ ਤੋਂ ਮੀਟਰ ਦੀ ਐਵਰੇਜ ਦੇ ਹਿਸਾਬ ਨਾਲ ਪਾਇਆ ਹੈ ਇਸ ਦਾ ਤੁਹਾਨੂੰ ਭੁਗਤਾਨ ਕਰਨਾ ਹੀ ਹੋਵੇਗਾ ਤੇ ਉਸ ਤੋਂ ਬਾਅਦ ਦੋ ਬਿੱਲ ਹੋਰ ਆਏ ਜਿਨ੍ਹਾਾ ਦਾ ਅਸੀਂ ਭੁਗਤਾਨ ਨਹੀਂ ਕੀਤਾ ਤੇ ਹੁਣ ਤੀਸਰਾ ਬਿੱਲ ਫਿਰ 20000 ਰੁਪਏ ਦਾ ਭੇਜ ਦਿੱਤਾ ਜਿਸ ਦਾ ਮੈਂ 15 ਜੁਲਾਈ ਨੂੰ ਭੁਗਤਾਨ ਕਰ ਦਿੱਤਾ ਹੈ | ਤੇ ਪੰਜ ਦਿਨਾਂ ਬਾਅਦ ਮਹਿਕਮੇ ਵਲੋਂ ਬਿਨਾ ਦੱਸੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਦਕਿ ਬਿੱਲ ਦੇ ਭੁਗਤਾਨ ਦੀਆਂ ਰਸੀਦਾਂ ਮੇਰੇ ਕੋਲ ਹਨ | ਉਨ੍ਹਾਾ ਕਿਹਾ ਕਿ ਮਹਿਕਮੇ ਵਲੋਂ ਉਨ੍ਹਾਾ ਨੂੰ 11 ਹਜ਼ਾਰ ਰੁਪਏ ਦਾ ਬਿੱਲ ਵਾਧੂ ਪਾਇਆ ਹੈ ਜੇਕਰ ਪੁਰਾਣੇ ਮੀਟਰ ਦੀ ਐਵਰੇਜ਼ 22 ਹੈ ਤਾਂ ਉਹ ਪਹਿਲਾਂ ਇਕ ਮੀਟਰ ‘ਤੇ ਲੋਡ ਚੱਲਦਾ ਸੀ ਤੇ ਹੁਣ ਉਹ ਵੰਡ ਕੇ ਚਾਰ ਮੀਟਰਾਾ ‘ਤੇ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਐਵਰੇਜ ਕਿਉਂ ਨਹੀਂ ਵਿਚ ਪਾਈ ਜਾ ਰਹੀ | ਉਨ੍ਹਾਂ ਮਹਿਕਮੇ ਦੇ ਉੱਚ ਅਧਿਕਾਰੀਆਾ ਤੋਂ ਮੰਗ ਕੀਤੀ ਕਿ ਉਨ੍ਹਾਾ ਨੂੰ ਵਾਧੂ ਪਾਏ ਪੈਸਿਆਾ ਨੂੰ ਚੈੱਕ ਕਰਕੇ ਵਾਪਸ ਕੀਤਾ ਜਾਵੇ ਅਤੇ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਨੂੰ ਚਾਲੂ ਕੀਤਾ ਜਾਵੇ |
ਕੀ ਕਹਿਣਾ ਹੈ ਪਾਵਰਕਾਮ ਬੰਗਾ ਦੇ ਐਸ. ਡੀ. ਓ. ਦਾ- ਜਦੋਂ ਇਸ ਸਬੰਧੀ ਪਾਵਰਕਾਮ ਬੰਗਾ ਦੇ ਐਸ.ਡੀ.ਓ. ਪਰਮਾ ਨੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਨਲਾਈਨ ਬਿੱਲ ਦਾ ਕੀਤਾ ਭੁਗਤਾਨ ਕਈ ਵਾਰ ਮਹਿਕਮੇ ਕੋਲ ਦੇਰੀ ਨਾਲ ਸ਼ੋਅ ਕਰਦਾ ਹੈ ਤੇ ਬਾਕੀ ਉਪਭੋਗਤਾ ਆਪਣੇ ਬਿੱਲ ਦੀਆਂ ਰਸੀਦਾਾ ਲੈ ਕੇ ਉਨ੍ਹਾਂ ਕੋਲ ਦਫ਼ਤਰ ਆ ਜਾਣ ਉਸ ਤੋਂ ਬਾਅਦ ਚੈੱਕ ਕਰਕੇ ਉਸ ਦਾ ਹੱਲ ਕਰਵਾ ਦਿੱਤਾ ਜਾਵੇਗਾ