ਪੰਜਾਬ ਸਰਕਾਰ ਨੂੰ ਕਿਵੇਂ ਲੱਗ ਰਿਹਾ ਹੈ ਚੂਨਾ ……..
ਪੰਜਾਬ ਸਰਕਾਰ ਨੂੰ ਕਿਵੇਂ ਲੱਗ ਰਿਹਾ ਹੈ ਚੂਨਾ ……..
ਰਾਜ ਭਰ ਚ ਸੜਕ ਕਿਨਾਰਿਆਂ ‘ਤੇ ਖੜ੍ਹੇ ਆਪਣੀ ਉਮਰ ਹੰਢਾ ਕੇ ਸੁੱਕ ਚੁੱਕੇ ਦਰਖ਼ਤ ਨਾ ਦਿਖਾਈ ਦਿੰਦੇ ਹੋਣ | ਇਹ ਅਰਬਾਂ-ਖਰਬਾਂ ਰੁਪਇਆਂ ਦੇ ਸੜਕਾਂ ਕਿਨਾਰੇ ਖੜ੍ਹੇ ਸੁੱਕੇ ਦਰਖ਼ਤ ਜਿੱਥੇ ਰੋਜ਼ਾਨਾ ਟੁੱਟ ਕੇ ਆਵਾਜਾਈ ‘ਚ ਵਿਘਨ ਪਾਉਂਦੇ ਹਨ | ਉਥੇ ਆਏ ਦਿਨ ਸੜਕਾਂ ‘ਤੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ | ਇਨ੍ਹਾਂ ਸੜਕਾਂ ‘ਤੇ ਸਫ਼ਰ ਕਰਨਾ ਹੁਣ ਖ਼ਤਰੇ ਤੋਂ ਖਾਲੀ ਨਹੀਂ ਰਿਹਾ, ਕਿਉਂਕਿ ਦੇਖਣ ‘ਚ ਆਇਆ ਹੈ ਕਿ ਇਨ੍ਹਾਂ ‘ਚੋਂ ਕਈ ਦਰਖ਼ਤ ਤਾਂ ਅਜਿਹੇ ਹਨ ਜੋ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸੁੱਕ ਚੁੱਕੇ ਹੋਣ ਕਾਰਨ ਪੂਰੀ ਤਰ੍ਹਾਂ ਖੋਖਲੇ ਹੋ ਕੇ ਸੜਕਾਂ ਵੱਲ ਨੂੰ ਝੁੱਕ ਕੇ ਡਿੱਗਣ ਕਿਨਾਰੇ ਪਏ ਹੋਏ ਹਨ | ਸਬੰਧਿਤ ਵਿਭਾਗ ਦੀ ਗੱਲ ਕਰੀਏ ਤਾਂ ਉਹ ਚੁੱਪੀ ਧਾਰੀ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ, ਨਾ ਵਿਭਾਗ ਨੂੰ ਲੋਕਾਂ ਦੀ ਕੀਮਤੀ ਜਾਨ-ਮਾਲ ਦਾ ਕੋਈ ਫਿਕਰ ਹੈ ਤੇ ਨਾ ਹੀ ਕੀਮਤੀ ਲੱਕੜ ਸੰਭਾਲਣ ਦੀ ਕੋਈ ਚਿੰਤਾ ਹੈ | ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਸਰਕਾਰ ਜਿਸ ਦਾ ਕਰਤੱਵ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਹੈ ਜੋ ਆਏ ਦਿਨ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਤਾਂ ਪਿੱਟ ਦੀ ਸੁਣਾਈ ਦਿੰਦੀ ਹੈ ਪਰ ਜੇ ਉਹ ਇਸ ਕੀਮਤੀ ਲੱਕੜ ਜਿਹੜੀ ਨਾਂ ਸੰਭਾਲਣ ਕਾਰਨ ਦਿਨੋ-ਦਿਨ ਮਿੱਟੀ ਜਾ ਚੋਰੀ ਹੁੰਦੀ ਜਾ ਰਹੀ ਹੈ ਨੂੰ ਸੰਭਾਲਣ ਵੱਲ ਧਿਆਨ ਦੇਵੇ ਤਾਂ ਇਸ ਤੋਂ ਪ੍ਰਾਪਤ ਧੰਨ ਨਾਲ ਜਿੱਥੇ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਵੱਡਾ ਭਲਾ ਹੋ ਸਕਦਾ ਹੈ | ਉਥੇ ਖੜ੍ਹੇ ਸੁੱਕੇ ਦਰੱਖ਼ਤਾਂ ਕਾਰਨ ਹਾਦਸਿਆਂ ਦਾ ਬਣਿਆ ਖ਼ਤਰਾ ਵੀ ਟੱਲ ਸਕਦਾ ਹੈ | ਸਥਾਨਕ ਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਸਰਕਾਰ ਤੇ ਸਬੰਧਿਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਨ੍ਹਾਂ ਵੱਖ-ਵੱਖ ਸੜਕਾਂ ਕਿਨਾਰੇ ਸੁੱਕੇ ਖੜ੍ਹੇ ਤੇ ਹਨੇਰੀ ਝਖੜਾਂ ਕਾਰਨ ਡਿੱਗੇ ਦਰਖ਼ਤਾਂ ਨੂੰ ਕੱਟ ਕੇ ਇਨ੍ਹਾਂ ਦੀ ਜਗ੍ਹਾ ‘ਤੇ ਨਵੇਂ ਬੂਟੇ ਲਗਾਏ ਜਾਣ