ਪੰਜਾਬ ਦੇ ਲੋਕਾ ਨੂੰ ਕਿਊ ਹੈ ਇਸ ਜਾਨਵਰ ਤੋਂ ਖ਼ਤਰਾ …..
ਪੰਜਾਬ ਦੇ ਲੋਕਾ ਨੂੰ ਕਿਊ ਹੈ ਇਸ ਜਾਨਵਰ ਤੋਂ ਖ਼ਤਰਾ …..
ਮੋਹਾਲੀ ( ਪੰਕਜ ) ਪੰਜਾਬ ਦੇ ਪਿਛਲੇ ਚਾਰ ਸਾਲਾਂ ਵਿੱਚ ਪੌਣੇ ਪੰਜ ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢ ਖਾਧਾ। ਉਂਝ ਇਹ ਅੰਕੜੇ ਉਹ ਹਨ ਜਿਹੜੇ ਸਰਕਾਰੀ ਕਾਗਜ਼ਾਂ ਵਿੱਚ ਦਰਜ ਹੋਏ। ਇਸ ਲਈ ਗਿਣਤੀ ਇਸ ਤੋਂ ਕਿਤੇ ਵੀ ਵੱਧ ਹੋ ਸਕਦੀ ਹੈ। ਸੂਬੇ ਵਿੱਚ 2019 ਵਿੱਚ ਕੁੱਤਿਆਂ ਦੇ ਵੱਢਣ ਦੇ 1.35 ਲੱਖ ਕੇਸ ਦਰਜ ਹੋਏ। ਇਹ ਗਿਣਤੀ ਇਸ ਤੋਂ ਵੀ ਵਧ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਮਾਮਲਿਆਂ ਵਿੱਚ ਉਹ ਵਿਅਕਤੀ ਸ਼ਾਮਲ ਨਹੀਂ ਹੁੰਦੇ ਜਿਨ੍ਹਾਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਜਾਂ ਜਿਹੜੇ ਕਿਤੇ ਵੀ ਇਲਾਜ ਨਹੀਂ ਕਰਵਾਉਂਦੇ।ਰਾਜ ਵਿੱਚ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਵਿੱਚ ਵਾਧਾ ਤਿੰਨ ਵਿਭਾਗਾਂ ਕਾਰਨ ਹੋ ਰਿਹਾ ਹੈ। ਸਥਾਨਕ ਸੰਸਥਾਵਾਂ, ਪੇਂਡੂ ਵਿਕਾਸ ‘ਤੇ ਪੰਚਾਇਤਾਂ ਤੇ ਪਸ਼ੂ ਪਾਲਣ ਵਿਭਾਗ ਵਿਚਕਾਰ ਕੋਈ ਤਾਲਮੇਲ ਨਾ ਹੋਣਾ ਇਸ ਦਾ ਵੱਡਾ ਕਾਰਨ ਹੈ। ਪਿਛਲੇ ਇੱਕ ਦਹਾਕੇ ਵਿੱਚ ਵਿਧਾਨ ਸਭਾ ਦੇ ਹਰ ਸੈਸ਼ਨ ਵਿੱਚ ਇਹ ਮੁੱਦਾ ਚੁੱਕੇ ਜਾਣ ਦੇ ਬਾਵਜੂਦ ਵੀ ਇਸ ਤੇ ਕੋਈ ਠੋਸ ਕੱਦਮ ਨਹੀਂ ਚੁੱਕਿਆ ਗਿਆ।ਪਿਛਲੇ ਚਾਰ ਸਾਲਾਂ ਦੇ ਅੰਕੜੇ ਇਹ ਦਰਸਾਉਂਦਾ ਹਨ ਕਿ ਇਹਨਾਂ ਮਾਮਲਿਆਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਪਿਛਲੇ ਸਾਲ ਰਾਜ ਦੇ ਸਰਕਾਰੀ ਹਸਪਤਾਲਾਂ ਨੇ 1.35 ਲੱਖ ਕੁੱਤਿਆਂ ਦੇ ਚੱਕ ਨਾਲ ਪੀੜਤ ਲੋਕਾਂ ਦਾ ਇਲਾਜ ਕੀਤਾ, ਜੋ ਕਿ 2018 ਦੇ ਮੁਕਾਬਲੇ ਤਕਰੀਬਨ 20 ਫ਼ੀ ਸਦੀ ਵੱਧ ਹੈ।
ਸਾਲ 2016 ਵਿੱਚ 1.10 ਲੱਖ ਮਾਮਲੇ ਸਾਹਮਣੇ ਆਏ ਸਨ, 2017 ਵਿੱਚ ਇਹ ਗਿਣਤੀ 1.12 ਲੱਖ ਸੀ ਅਤੇ ਸਾਲ 2018 ਵਿੱਚ ਇਹ 1.13 ਲੱਖ ਸੀ। ਅੰਕੜਿਆਂ ਨੂੰ ਜੋੜਦਿਆਂ, ਪਿਛਲੇ ਚਾਰ ਸਾਲਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਕੁੱਤਿਆਂ ਦੇ ਵੱਢਣ ਦੇ 4.7 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਜ਼ਿਲ੍ਹਾ ਪੱਧਰ ਦੇ ਅੰਕੜਿਆਂ ਵਿੱਚ, ਲੁਧਿਆਣਾ ਲਗਪਗ 15,000 ਮਾਮਲਿਆਂ ਨਾਲ ਸਭ ਤੋਂ ਪ੍ਰਭਾਵਤ ਹੈ। ਇਸ ਤੋਂ ਬਾਅਦ ਪਟਿਆਲਾ ਤੇ ਜਲੰਧਰ ਹੈ ਜਿੱਥੇ 10,000 ਕੇਸ ਹੋਏ ਹਨ ਤੇ ਫਿਰ ਹੁਸ਼ਿਆਰਪੁਰ ਵਿੱਚ 9,000 ਤੋਂ ਵੱਧ ਕੇਸ ਹਨ