ਜੰਗਲੀ ਜਾਨਵਰਾਂ ਲਈ ਵਰਦਾਨ ਸਬਾਤ ਹੋ ਰਹੀਆਂ ਪਾਣੀ ਦੀਆਂ ਹੌਦੀਆਂ…..
ਜੰਗਲੀ ਜਾਨਵਰਾਂ ਲਈ ਵਰਦਾਨ ਸਬਾਤ ਹੋ ਰਹੀਆਂ ਪਾਣੀ ਦੀਆਂ ਹੌਦੀਆਂ…..
ਨੂਰਪੁਰ ਬੇਦੀ ( ਵਿਕਰਮ ) ਇਲਾਕੇ ਅੰਦਰ ਪੈ ਰਹੀ ਭਾਰੀ ਗਰਮੀ ਕਾਰਨ ਜਿੱਥੇ ਹਰ ਵਰਗ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਜੰਗਲਾਂ ਵਿਚ ਰਹਿੰਦੇ ਜਾਨਵਰਾਂ ਲਈ ਵੀ ਗਰਮੀਆਂ ਦਾ ਮੌਸਮ ਵੱਡੀ ਚੁਨੌਤੀ ਭਰਪੂਰ ਹੁੰਦਾ ਹੈ | ਪ੍ਰੰਤੂ ਇਲਾਕੇ ਅੰਦਰ ਭੂਰੀ ਵਾਲੇ ਸੰਪਰਦਾਇ ਅਤੇ ਕੁੱਝ ਹੋਰ ਸਮਾਜ ਸੇਵੀਆਂ ਵੱਲੋਂ ਕਸਬਾ ਭੱਦੀ ਤੋਂ ਨੂਰਪੁਰ ਬੇਦੀ ਨੂੰ ਜਾਣ ਵਾਲੇ ਜੰਗਲੀ ਰਸਤੇ ਅੰਦਰ ਬਣਾਈਆਂ ਗਈਆਂ ਪਾਣੀ ਦੀਆਂ ਹੌਦੀਆਂ ਸਮੁੱਚੇ ਜੰਗਲੀ ਜਾਨਵਰਾਂ ਲਈ ਵਰਦਾਨ ਸਬਾਤ ਹੋ ਰਹੀਆਂ ਹਨ | ਇਸ ਦੇ ਨਾਲ ਹੀ ਕਈ ਪਿੰਡਾਂ ਦੇ ਬੁੱਧੀਜੀਵੀ ਲੋਕ ਆਪਣੇ ਟਰੈਕਟਰਾਂ ਮਗਰ ਪਾਣੀ ਦੇ ਟੈਂਕਰ ਪਾ ਕੇ ਇਨ੍ਹਾਂ ਹੋਦੀਆਂ ਅੰਦਰ ਪਾਣੀ ਵੀ ਭਰਦੇ ਰਹਿੰਦੇ ਹਨ | ਇਸ ਤੋਂ ਇਲਾਵਾ ਹੁਣ ਵੀ ਕਈ ਸਮਾਜ ਸੇਵੀਆਂ ਵਲੋਂ ਨਵੀਆਂ ਹੌਦੀਆਂ ਬਣਾਈਆਂ ਜਾ ਰਹੀਆਂ ਹਨ ਜੋ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ | ਇਲਾਕਾ ਵਾਸੀਆਂ ਵਲੋਂ ਭੂਰੀ ਵਾਲੇ ਸੰਪਰਦਾਇ ਤੇ ਸਮੁੱਚੇ ਸਮਾਜ ਸੇਵੀਆਂ ਵੱਲੋਂ ਕੀਤੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ