ਕਿਥੇ ਫੜਿਆ ਗਿਆ ਪੰਜਾਬ ਦਾ ‘ਮੋਸਟ ਵਾਂਟੇਡ’ ਗੈਂਗਸਟਰ ……..
ਕਿਥੇ ਫੜਿਆ ਗਿਆ ਪੰਜਾਬ ਦਾ ‘ਮੋਸਟ ਵਾਂਟੇਡ’ ਗੈਂਗਸਟਰ ………
‘ਇੰਟਰਪੋਲ’ ਨੇ ਉੱਤਰੀ ਭਾਰਤ ਦੇ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਰੋਮਾਨੀਆ ਦੇਸ਼ ’ਚੋਂ ਕਾਬੂ ਕਰ ਲਿਆ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਸੁਖਪ੍ਰੀਤ ਸਿੰਘ ਬੁੱਢਾ ਨੂੰ ਇਸੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗੈਂਗਸਟਰ ਕਤਲਾਂ, ਲੁੱਟਾਂ–ਖੋਹਾਂ ਤੇ ਫਿਰੌਤੀਆਂ ਵਸੂਲਣ ਦੇ 20 ਕੇਸਾਂ ਵਿੱਚ ਪੰਜਾਬ ਪੁਲਿਸ ਨੂੰ ਲੋੜੀਂਦਾ ਹੈ। ਇਸ ਗੈਂਗਸਟਰ ਨੇ ਅਜਿਹੀਆਂ ਵਾਰਦਾਤਾਂ ਪੰਜਾਬ ਵਿੱਚ ਹੀ ਨਹੀਂ, ਸਗੋਂ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਅੰਜਾਮ ਦਿੱਤੀਆਂ ਹਨ।
ਇਸੇ ਵਰ੍ਹੇ ਜੂਨ ਮਹੀਨੇ ਪੰਜਾਬੀ ਗਾਇਕ ਕਰਨ ਔਜਲਾ ਉੱਤੇ ਹਮਲੇ ਪਿੱਛੇ ਵੀ ਕਥਿਤ ਤੌਰ ਉੱਤੇ ਬੁੱਢਾ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ।
ਸੁਖਪ੍ਰੀਤ ਸਿੰਘ ਬੁੱਢਾ ਮੋਗਾ ਜ਼ਿਲ੍ਹੇ ਦੇ ਪਿੰਡ ਕੁੱਸਾ ਦਾ ਜੰਮਪਲ਼ ਹੈ ਤੇ ਉਹ ਦਵਿੰਦਰ ਸਿੰਘ ਬੰਬੀਹਾ ਗੈਂਗ ਦੇ ਆਪੂੰ–ਥਾਪੇ ਮੁਖੀ ਵਜੋਂ ਵਿਚਰਦਾ ਰਿਹਾ ਹੈ। ਸਾਲ 2016 ਦੌਰਾਨ ਬੰਬੀਹਾ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਕਿਸੇ ਵੇਲੇ ਇਹ ਇੱਕ ਹੋਰ ਗੈਂਗਸਟਰ ਵਿਕੀ ਗੌਂਡਰ ਨਾਲ ਵੀ ਰਿਹਾ ਹੈ।
ਪਿਛਲੇ ਸਾਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰਾਂ ਵਿਰੁੱਧ ਸ਼ਿਕੰਜਾ ਕਸਿਆ ਸੀ, ਤਦ ਸੁਖਪ੍ਰੀਤ ਸਿੰਘ ਬੁੱਢਾ ਵਿਦੇਸ਼ ਭੱਜ ਗਿਆ ਸੀ