Thursday, November 14, 2024
Breaking Newsਪੰਜਾਬਮੁੱਖ ਖਬਰਾਂ

ਕੈਪਟਨ ਨੇ ਤਰਨ ਤਾਰਨ ਚ ਕੀਤਾ ਅੱਜ ਐਲਾਨ …………

ਕੈਪਟਨ ਨੇ ਤਰਨ ਤਾਰਨ ਚ ਕੀਤਾ ਅੱਜ ਐਲਾਨ …………
ਤਰਨਤਾਰਨ ( ਸ਼ਰਮਾ ) ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ ਪੰਜਾਬ ‘ਚ 121 ਮੌਤਾਂ ਹੋ ਚੁੱਕੀਆਂ ਹਨ। ਇਸ ਮਗਰੋਂ ਤਰਨ ਤਾਰਨ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਰਾਸ਼ੀ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਹੈ। ਕੈਪਟਨ ਨੇ ਕਿਹਾ ਉਮਰ ਦੇ ਹਿਸਾਬ ਨਾਲ ਸਰਕਾਰੀ ਨੌਕਰੀਆਂ ਵੀ ਦੇਵਾਂਗੇ। ਡੀਸੀ ਸੂਚੀ ਬਣਾ ਕੇ ਭੇਜਣ ਤੇ ਇਸ ਤੋਂ ਬਾਅਦ ਸਿਹਤ ਬੀਮਾ ਹੋਵੇਗਾ, ਸਮਾਰਟ ਕਾਰਡ ਸਕੀਮ ‘ਚ ਲਿਆ ਜਾਵੇਗਾ। ਸਾਰੇ ਪਰਿਵਾਰਾਂ ਨੂੰ ਸਰਕਾਰ ਪੱਕੇ ਮਕਾਨ ਬਣਾ ਕੇ ਦੇਵੇਗੀ। ਕੈਪਟਨ ਨੇ ਪੈਨਸ਼ਨ ਦਾ ਵੀ ਐਲਾਨ ਕੀਤਾ। ਜ਼ਹਿਰੀਲੀ ਸ਼ਰਾਬ ਪੀਣ ਨਾਲ ਮ੍ਰਿਤਕਾਂ ਤੋਂ ਇਲਾਵਾ ਕਈਆਂ ਦੀ ਨਿਗ੍ਹਾ ਚਲੇ ਗਈ ਹੈ। ਕੈਪਟਨ ਵੱਲੋਂ ਇਨ੍ਹਾਂ ਲੋਕਾਂ ਲਈ ਵੀ ਪੰਜ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਤਹਿ ਤਕ ਜਾਂਚ ਕੀਤੀ ਜਾਵੇਗੀ। ਕੈਪਟਨ ਨੇ ਮੁੜ ਦੁਹਰਾਇਆ ਕਿ ਇਹ ਕਤਲ ਹੋਏ ਹਨ ਤੇ ਦੋਸ਼ੀਆਂ ਤੇ 302 ਦਾ ਪਰਚਾ ਹੋਵੇਗਾ ਤੇ ਪੰਜਾਬ ਦੇ ਲੋਕਾਂ ਦੇ ਹਰ ਦੁੱਖ ਚ ਉਹ ਨਾਲ ਖੜੇ ਹਨ

Share the News

Lok Bani

you can find latest news national sports news business news international news entertainment news and local news