50 ਸਾਲਾ ਔਰਤ ਨੂੰ ਲੜਕੀ ਨੇ ਕਿਊ ਨਸ਼ੀਲਾ ਪਦਾਰਥ ਪਿਲਾ ਦਿੱਤਾ….
50 ਸਾਲਾ ਔਰਤ ਨੂੰ ਲੜਕੀ ਨੇ ਕਿਊ ਨਸ਼ੀਲਾ ਪਦਾਰਥ ਪਿਲਾ ਦਿੱਤਾ….
ਨਵਾਂਸ਼ਹਿਰ ( ਸੁਖਵਿੰਦਰ ) 50 ਸਾਲਾ ਔਰਤ ਨੂੰ ਇਕ ਨੌਜਵਾਨ ਲੜਕੀ ਵਲੋਂ ਨਸ਼ੀਲੀ ਚੀਜ਼ ਪਿਲਾ ਕੇ ਬੇਹੋਸ਼ ਕਰ ਦਿੱਤਾ | ਬੇਹੋਸ਼ ਔਰਤ ਦੇ ਲੜਕੇ ਗੁਰਭੇਜ ਸਿੰਘ ਨੇ ਦਸਿਆ ਕਿ ਉਸਦੀ ਮਾਤਾ ਰਾਜਵੀਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਉਟਾਲਾਂ ਸਵੇਰੇ ਕਿਸੇ ਕੰਮ ਲਈ ਪਿੰਡ ਖੜਕੂਵਾਲ ਜਾਣ ਲਈ ਰਵਾਨਾ ਹੋਈ ਅਤੇ 9 ਵਜੇ ਰਾਹੋਂ ਪਹੁੰਚ ਗਈ | ਇਸੇ ਦੌਰਾਨ ਇਕ ਨੌਜਵਾਨ ਲੜਕੀ ਉਸ ਦੇ ਨਾਲ ਹੀ ਬੱਸ ਵਿਚ ਚੜ੍ਹ ਗਈ ਸੀ ਤੇ ਉਹ ਵੀ ਰਾਹੋਂ ਬੱਸ ਸਟੈਂਡ ਤੇ ਉਤਰ ਗਈ | ਉਸਨੇ ਦੱਸਿਆ ਕਿ ਉਕਤ ਲੜਕੀ ਨੇ ਉਸਦੀ ਮਾਤਾ ਨੂੰ ਆਪਣੀਆਂ ਗੱਲਾਂ ‘ਚ ਭਰਮਾ ਲਿਆ | ਉਕਤ ਲੜਕੀ ਉਸਦੀ ਮਾਤਾ ਨੂੰ ਮਾਛੀਵਾੜਾ ਫਿਲੌਰ ਚੌਾਕ ਤੱਕ ਨਾਲ ਹੀ ਲੈ ਗਈ ਤੇ ਉਥੇ ਪਹੁੰਚ ਕੇ ਦੋ ਡਿਸਪੋਜੇਬਲ ਗਲਾਸਾਂ ਵਿਚ ਕੋਈ ਪੀਲੇ ਰੰਗ ਦਾ ਪਦਾਰਥ ਪਾ ਕੇ ਇਕ ਗਲਾਸ ਆਪ ਪੀ ਲਿਆ ਤੇ ਇਕ ਉਸ ਦੀ ਮਾਤਾ ਨੂੰ ਪਿਲਾ ਦਿੱਤਾ | ਪਰ ਇਨ੍ਹਾਂ ਦੋਵਾਂ ਗਲਾਸਾਂ ਜੋ ਕਿ ਘਟਨਾ ਵਾਲੀ ਥਾ ਤੋਂ ਬਰਾਮਦ ਹੋਏ ਹਨ ਵਿਚ ਰਹਿ ਗਏ ਤਰਲ ਪਦਾਰਥ ਦੇ ਰੰਗਾ ਵਿਚ ਕਾਫੀ ਫ਼ਰਕ ਪਾਇਆ ਗਿਆ | ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਨੇ ਉਸਨੂੰ ਫੋਨ ਕੀਤਾ ਕਿ ਉਹ ਨੂੰ ਚੱਕਰ ਆਉਂਦੇ ਹਨ | ਕਰੀਬ 9:30 ਵਜੇ ਉਹ ਆਪਣੇ ਦੋਸਤਾਂ ਨਾਲ ਮਾਛੀਵਾੜਾ ਫਿਲੌਰ ਚੌਾਕ ਵਿਚ ਪਹੁੰਚ ਗਿਆ ਜਿੱਥੇ ਉਸ ਦੀ ਮਾਤਾ ਰਾਜਵੀਰ ਕੌਰ ਬੇਹੋਸ਼ੀ ਦੀ ਹਾਲਤ ਵਿਚ ਪਈ ਸੀ | ਰਾਜਵੀਰ ਕੌਰ ਨੂੰ ਤੁਰੰਤ ਹੀ ਨੇੜੇ ਦੇ ਸੈਣੀ ਹਸਪਤਾਲ ਵਿਚ ਪਹੰੁਚਾਈਆਂ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ | ਖ਼ਬਰ ਲਿਖੇ ਜਾਣ ਤੱਕ ਉਸ ਨੰੂ ਹੋਸ਼ ਨਹੀਂ ਆਈ | ਫੁਟੇਜ ਤੋਂ ਲਈਆਂ ਤਸਵੀਰਾਂ ਤੋਂ ਸਾਫ਼ ਪਤਾ ਚਲਦਾ ਹੈ ਕਿ ਉਕਤ ਨੌਜਵਾਨ ਲੜਕੀ ਨੇ ਚਿੱਟੇ ਰੰਗ ਦਾ ਪਜਾਮੀ ਸੂਟ ਪਾਇਆ ਹੋਇਆ ਹੈ, ਆਪਣਾ ਮੰੂਹ ਢਕਿਆ ਹੋਇਆ ਹੈ ਤੇ ਹੱਥ ਵਿਚ ਕਿਤਾਬ ਫੜੀ ਹੋਈ | ਲੜਕੀ ਕਿਸ ਮੰਤਵ ਨਾਲ ਉਸ ਨੰੂ ਲੈ ਕੇ ਗਈ ਇਸ ਦਾ ਕੋਈ ਪਤਾ ਨਹੀ ਲੱਗ ਸਕਿਆ ਕਿਉਂਕਿ ਰਾਜਵੀਰ ਕੌਰ ਦੇ ਪਰਸ ਵਿਚ ਪੈਸੇ ਤੇ ਹੋਰ ਕੀਮਤੀ ਸਮਾਨ ਬਾਰੇ ਉਸ ਦੇ ਹੋਸ਼ ਆਉਣ ਤੇ ਹੀ ਪੱਤਾ ਚੱਲੇਗਾ