ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਨੇ ਕਿਊ ਫੂਕਿਆ ਪੁਤਲਾ….
ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਨੇ ਕਿਊ ਫੂਕਿਆ ਪੁਤਲਾ….
ਕਪੂਰਥਲਾ ( ਅਸ਼ੋਕ ) ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਵਲੋਂ ਬਿਜਲੀ ਰੇਟਾਂ ਵਿਚ ਵਾਧੇ ਦੇ ਰੋਸ ਵਜੋਂ ਮਹਿੰਦਰ ਸਿੰਘ ਬਲੇਰ ਉਪ ਪ੍ਰਧਾਨ ਪੰਜਾਬ ਤੇ ਇੰਚਾਰਜ ਕਪੂਰਥਲਾ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ ਜਿਸ ਵਿਚ ਸੂਬਾ ਜਨਰਲ ਸਕੱਤਰ ਸਤੀਸ਼ ਕੁਮਾਰ ਨਾਹਰ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਸਤੀਸ਼ ਨਾਹਰ ਨੇ ਕਿਹਾ ਕਿ ਪੰਜਾਬ ਵਿਚ ਗਰੀਬ ਵਰਗ ਦੇ ਲੋਕਾਂ ‘ਤੇ ਬੋਝ ਪਾਇਆ ਜਾ ਰਿਹਾ ਹੈ ਤੇ ਵਧੇ ਬਿਜਲੀ ਦੇ ਰੇਟਾਂ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਨਾਲੋਂ ਪੰਜਾਬ ਵਿਚ ਮਹਿੰਗੀ ਬਿਜਲੀ ਮਿਲ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੇ ਵਧਾਏ ਰੇਟ ਤੁਰੰਤ ਵਾਪਸ ਲਏ ਜਾਣ | ਇਹ ਰੋਸ ਮਾਰਚ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਾਕ ਵਿਖੇ ਪਹੁੰਚਿਆ ਜਿੱਥੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜ ਕੇ ਰੋਸ ਵਿਖਾਵਾ ਕੀਤਾ ਗਿਆ | ਇਸ ਮੌਕੇ ਧਰਮਪਾਲ, ਰਣਜੀਤ ਕੌਰ, ਰਾਜੂ ਘਾਰੂ, ਰਜੇਸ਼ ਕੁਮਾਰ, ਸੋਨੂੰ ਪੰਡਿਤ, ਸੁਲੱਖਣ ਸਿੰਘ, ਗੁਰਦਰਸ਼ਨ ਸਿੰਘ, ਲੱਖਾ ਸਿੰਘ, ਬਲਦੇਵ ਸਿੰਘ, ਨਿਰਮਲਾ ਦੇਵੀ, ਰੇਸ਼ਮ ਨੂਰਪੁਰ, ਬਲਵਿੰਦਰ ਕੌਰ, ਚਰਨਜੀਤ ਔਜਲਾ, ਰਾਜ ਕੁਮਾਰ, ਜਸਪਾਲ ਤੇ ਹੋਰ ਹਾਜ਼ਰ ਸਨ