ਸਰਕਾਰ ਦੀ ਸਕੀਮ ਵਾਲੀ ਕਣਕ ਖਾਣ ਵਾਲਿਆਂ ਲਈ ਖ਼ਬਰ……
ਸਰਕਾਰ ਦੀ ਸਕੀਮ ਵਾਲੀ ਕਣਕ ਖਾਣ ਵਾਲਿਆਂ ਲਈ ਖ਼ਬਰ……
ਬੰਗਾ ( ਸੁਖਵਿੰਦਰ ) ਗ਼ਰੀਬਾਂ ਨੂੰ ਵੰਡੀ 2 ਰੁਪਏ ਕਿੱਲੋ ਵਾਲੀ ਕਣਕ ਦਾ ਥੈਲਾ ਜਦੋਂ ਖਾਣ ਲਈ ਖੋਲਿ੍ਹਆ ਤਾਂ ਮਿੱਟੀ ਮਿਕਸ ਕਾਲੀ ਸੜੀ ਹੋਈ, ਨਾ ਖਾਣਯੋਗ ਕਣਕ ਨਿਕਲੀ | ਸਜਾਵਲਪੁਰ ਨਿਵਾਸੀ ਜਸਬੀਰ ਰਾਏ ਸਾਬਕਾ ਪੰਚ, ਅਸ਼ੋਕ ਕੁਮਾਰ, ਜਸਵਿੰਦਰ ਸਿੰਘ, ਮਦਨ ਲਾਲ ਨੇ ਰੋਸ ਜਾਹਰ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਖ਼ੁਰਾਕ ਸਪਲਾਈ ਵਿਭਾਗ 2 ਰੁਪਏ ਕਿੱਲੋ ਵਾਲੀ ਗਲੀ ਸੜੀ ਕਣਕ ਵੰਡ ਕੇ ਕੋਝਾ ਮਜ਼ਾਕ ਕਰ ਰਿਹਾ ਹੈ | ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿਛਲੀ ਵਾਰ ਸਾਡੇ ਪਿੰਡ ਵੰਡੀ ਕਣਕ ਜਦੋਂ ਖੋਲ੍ਹੀ ਤਾਂ ਉਹ ਨਾ ਖਾਣ ਯੋਗ ਸੀ, ਜਿਸ ਦੇ ਬਾਰੇ ਖ਼ੁਰਾਕ ਸਪਲਾਈ ਵਿਭਾਗ ਅਤੇ ਸਬੰਧਤ ਡੀਪੂ ਹੋਲਡਰ ਨੂੰ ਦੱਸਿਆ ਗਿਆ, ਜਿਨ੍ਹਾਂ ਕਣਕ ਬਦਲਣ ਦਾ ਵਿਸ਼ਵਾਸ ਦਿੱਤਾ, ਪਰ ਸੁਣਵਾਈ ਅੱਗੇ ਨਾ ਹੋ ਸਕੀ | ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਫ਼-ਸੁਥਰੀ ਖਾਣਯੋਗ ਕਣਕ ਹੀ ਵੰਡੀ ਜਾਵੇ |