Friday, November 15, 2024
Featuredਪੰਜਾਬ

ਸਰਕਾਰ ਵਿਦੇਸ਼ਾਂ ਵਿਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਦਾ ਯਤਨ ਕਰੇ : ਭਗਵੰਤ ਮਾਨ

ਸੰਗਰੂਰ : ਟਰੈਵਲ ਏਜੰਟਾਂ ਦੇ ਜਾਲ ਵਿਚ ਫਸੇ ਪੰਜਾਬ ਦੇ ਚਾਰ ਨੌਜਵਾਨਾਂ ਨੂੰ ਰੁਮੇਨੀਆ ਤੋਂ ਸੁਰੱਖਿਅਤ ਭਾਰਤ ਲਿਆਂਦਾ ਗਿਆ ਹੈ। ਅੱਜ ਇਨ੍ਹਾਂ ਨੌਜਵਾਨਾਂ ਨੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਹਾਜ਼ਰੀ ਵਿਚ ਪੱਤਰਕਾਰਾਂ ਦੇ ਸਾਹਮਣੇ ਅਪਣੇ ਨਾਲ ਬੀਤੀ ਹੱਡ ਬੀਤੀ ਬਾਰੇ ਦਸਿਆ। ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨਜੀਤ ਸਿੰਘ ਵਾਸੀ ਪਿੰਡ ਨਡਾਲਾ (ਕਪੂਰਥਲਾ), ਸ਼ਮਸ਼ੇਰ ਸਿੰਘ ਵਾਸੀ ਪਿੰਡ ਇਬ੍ਰਾਹੀਮਵਾਲ (ਕਪੂਰਥਲਾ) ਅਤੇ ਜਤਿੰਦਰ ਪਾਲ ਸਿੰਘ ਵਾਸੀ ਅੰਮ੍ਰਿਤਸਰ ਨੇ ਦਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਬਲਵਿੰਦਰ ਕੌਰ ਵਾਸੀ ਢਿੱਲਵਾਂ ਨੇ

ਉਨ੍ਹਾਂ ਸਮੇਤ ਚਾਰ ਜਣਿਆਂ ਨੂੰ ਰੋਮਾਨੀਆ ਭੇਜਣ ਲਈ ਉਨ੍ਹਾਂ ਤੋਂ ਚਾਰ-ਚਾਰ ਲੱਖ ਰੁਪਏ ਲੈ ਲਏ ਸਨ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਣਿਆਂ ਨੇ ਬਲਵਿੰਦਰ ਕੌਰ ਨੂੰ ਸਾਰੇ ਪੈਸੇ ਦੇ ਦਿਤੇ ਅਤੇ ਉਨ੍ਹਾਂ ਨੇ ਸਾਨੂੰ ਰੋਮਾਨੀਆ ਭੇਜਣ ਦੀ ਥਾਂ ਰੁਮੇਨੀਆ ਵਿਚ ਭੇਜ ਦਿਤਾ ਅਤੇ ਉਥੇ ਸਾਡਾ ਸੰਪਰਕ ਹਰਪ੍ਰੀਤ ਕੌਰ ਨਾਲ ਕਰਵਾ ਦਿਤਾ। ਉਨ੍ਹਾਂ ਦਸਿਆ ਕਿ ਸਾਨੂੰ ਉਥੇ ਜਾ ਕੇ ਪਤਾ ਲੱਗਿਆ ਕਿ ਸਾਨੂੰ ਇਥੇ ਵਿਜ਼ਟਰ ਵੀਜ਼ਾ ‘ਤੇ ਲਿਆਂਦਾ ਗਿਆ ਹੈ ਅਤੇ ਹਰਪ੍ਰੀਤ ਕੌਰ ਨੇ ਉਨ੍ਹਾਂ ਤੋਂ ਪਾਸਪੋਰਟ ਅਤੇ ਉਨ੍ਹਾਂ ਤੋਂ ਪੈਸੇ ਤਕ ਵੀ ਖੋਹ ਲਏ। ਉਨ੍ਹਾਂ ਦਸਿਆ ਕਿ ਅਸੀਂ ਭੁੱਖਣ ਭਾਣੇ ਇਕ ਕਮਰੇ ਵਿਚ ਬੰਦ ਰਹੇ, ਸਾਨੂੰ ਬਾਹਰ ਨਿੱਕਲਣ ਦਾ ਕੋਈ ਰਾਹ ਨਹੀਂ ਸੀ ਦਿਸ ਰਿਹਾ ਅਤੇ

ਉਨ੍ਹਾਂ ਨੇ ਅਪਣੇ ਮੁਬਾਈਲ ‘ਤੇ ਵੀਡੀਉ ਬਣਾ ਕੇ ਨੈੱਟ ‘ਤੇ ਪਾ ਦਿਤੀ ਅਤੇ ਇਸ ਪਿੱਛੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਉਨ੍ਹਾਂ ਦੀ ਹਰ ਪੱਖੋਂ ਮੱਦਦ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਵਾਪਿਸ ਲਿਆਂਦਾ ਗਿਆ ਉਨ੍ਹਾਂ ਮੰਗ ਕੀਤੀ ਕਿ ਹਰਪ੍ਰੀਤ ਕੌਰ ਨੇ ਉਥੇ ਪੂਰਾ ਗੈਂਗ ਬਣਾਇਆ ਹੋਇਆ ਹੈ ਜਿਹੜਾ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਹਨ ਉਨ੍ਹਾਂ ਮੰਗ ਕੀਤੀ ਕਿ ਹਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਜਾਵੇ। ਇਸ ਸਬੰਧੀ ਭਗਵੰਤ ਮਾਨ ਨੇ ਦਸਿਆ ਕਿ ਉਕਤ ਚਾਰੇ ਨੌਜਵਾਨਾਂ ਬਾਰੇ ਉਨ੍ਹਾਂ ਨੂੰ ਇਕ ਵੀਡੀਉ ਮਿਲੀ ਸੀ

ਜਿਸ ਉਨ੍ਹਾਂ ਅਪਣੀ ਸਥਿਤੀ ਬਾਰੇ ਦਸਿਆ ਉਨ੍ਹਾਂ ਇਸ ਸਬੰਧੀ ਅਪਣੇ ਸੋਸ਼ਲ ਮੀਡੀਆ ਦੇ ਪੇਜ਼ ‘ਤੇ ਪਾ ਕੇ ਉਕਤ ਨੌਜਵਾਨਾਂ ਦੇ ਪਾਸਪੋਰਟਾਂ ਦੀਆਂ ਕਾਪੀਆਂ ਮੰਗਵਾਈਆਂ ਅਤੇ ਫਿਰ ਇਸ ਸਬੰਧੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਸਾਰਾ ਇਤਜਾਮ ਕੀਤਾ। ਧੋਖੇਬਾਜ਼ ਟਰੈਵਲ ਏਜੰਟਾਂ ਵਿਰੁਧ ਵੀ ਥਾਣਾ ਢਿੱਲਵਾਂ ਵਿਚ ਮਾਮਲਾ ਦਰਜ ਹੋ ਚੁੱਕਿਆ ਹੈ ਅਤੇ ਹਰਪ੍ਰੀਤ ਕੌਰ ਨੂੰ ਵੀ ਸਜ਼ਾ ਦਿਵਾਉਣ ਲਈ ਉਹ ਪੂਰੀ ਕੋਸ਼ਿਸ਼ ਕਰਨਗੇ।

Share the News