ਪੰਜਾਬ ਦੇ ਇਹ ਕਰਮਚਾਰੀ ਕਿਊ 11 ਦਿਨ ਤੋਂ ਬੈਠੇ ਹੜਤਾਲ ਤੇ ………
ਪੰਜਾਬ ਦੇ ਇਹ ਕਰਮਚਾਰੀ ਕਿਊ 11 ਦਿਨ ਤੋਂ ਬੈਠੇ ਹੜਤਾਲ ਤੇ ………
ਸੰਗਰੂਰ ( ਮਲਕੀਤ ਸਿੰਘ )ਪੰਜਾਬ ਦੇ ਸਿਹਤ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਬੈਠੇ ਹਨ ਤੇ ਊਨਾ ਨੇ ਆਪਣੇ ਜਥੇਬੰਦੀ ਨੂੰ ਪੰਜਾਬ ਦੇ ਸਾਰੇ ਸਿਵਲ ਸਰਜਨ ਦਫਤਰ ਅਗੇ ਹੜਤਾਲ ਤੇ ਬੈਠਣ ਦਾ ਸਦਾ ਦਿਤਾ ਹੈ ਇਸ ਤਹਿਤ ਹੀ ਸਿਵਲ ਸਰਜਨ ਦਫ਼ਤਰ ਸੰਗਰੂਰ ਅੱਗੇ ਭੁੱਖ ਹੜਤਾਲ ਜਾਰੀ ਹੈ। ਇਸ ਮੌਕੇ ਸੂਬਾਈ ਆਗੂ ਗੁਲਜ਼ਾਰ ਖਾਨ, ਰਣਧੀਰ ਸਿੰਘ, ਕਰਮਦੀਨ ਅਤੇ ਜਗਤਾਰ ਸਿੰਘ ਨੇ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਹਲਕਿਆਂ ਦੇ ਵਿਧਾਇਕਾਂ, ਸਿਵਲ ਸਰਜਨਾਂ ਅਤੇ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਪਰ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ। ਕੋਵਿਡ ਦੇ ਨਾਜ਼ੁਕ ਮੌਕੇ ‘ਤੇ ਸਰਕਾਰ ਨੇ ਮੁਲਾਜ਼ਮਾਂ ਨੂੰ ਕੁੱਝ ਰਾਹਤ ਦੇਣ ਦੀ ਬਜਾਏ ਪਹਿਲਾਂ ਮਿਲੀਆਂ ਸਹੂਲਤਾਂ ਬੰਦ ਕਰਨ ‘ਤੇ ਲੱਗੀ ਹੋਈ ਹੈ। ਹਾਲ ਹੀ ‘ਚ ਮੋਬਾਈਲ ਭੱਤੇ ‘ਚ ਕਟੌਤੀ ਕਰ ਦਿੱਤੀ ਗਈ ਹੈ। ਵਿਕਾਸ ਫੰਡ ਵਜੋਂ ਮੁਲਾਜ਼ਮਾਂ ਦਾ 2400 ਰੁਪਏ ਸਾਲਾਨਾ ਕੱਟਿਆ ਜਾਂਦਾ ਹੈ। ਮਲਟੀਪਰਪਜ਼ ਹੈਲਥ ਵਰਕਰ ਫੀਮੇਲਜ ਪਿਛਲੇ 13 ਸਾਲਾਂ ਤੋਂ ਠੇਕਾ ਆਧਾਰਿਤ ਮਹਿਜ਼ ਦਸ ਤੋਂ ਬਾਰਾਂ ਹਜ਼ਾਰ ਤੇ ਕੰਮ ਕਰ ਰਹੀਆਂ ਹਨ। ਸਰਕਾਰ ਨੇ ਕਈ ਵਾਰ ਰੈਗੂਲਰ ਕਰਨ ਦਾ ਵਾਅਦਾ ਕੀਤਾ ਪਰ ਮੁੱਕਰਦੀ ਰਹੀ। ਇਹਨਾਂ ਨੂੰ ਪੱਕਾ ਕਰਨ ਦੀ ਬਜਾਏ ਹੋਰ ਨਵੀਆਂ ਫੀਮੇਲ ਵਰਕਰਜ਼ ਦੀ ਭਰਤੀ ਕਰਨ ਜਾ ਰਹੀ ਹੈ ਜਿਸਦਾ ਪੂਰੀ ਜਥੇਬੰਦੀ ਵਿਰੋਧ ਕਰਦੀ ਹੈ