ਡੀ.ਆਈ.ਜੀ ਨੂੰ ਕਿਊ ਕੀਤਾ ਗਿਆ ਮੁਅੱਤਲ ……
ਡੀ.ਆਈ.ਜੀ ਨੂੰ ਕਿਊ ਕੀਤਾ ਗਿਆ ਮੁਅੱਤਲ …….
ਮਹਾਰਾਸ਼ਟਰ ਪੁਲਿਸ ਦਾ ਡੀਆਈਜੀ ਨਿਸ਼ੀਕਾਂਤ 17 ਸਾਲਾ ਨਾਬਾਲਗ ਪੀੜਤ ਦੇ ਪਿਤਾ ਦਾ ਦੋਸਤ ਹੈ। ਨਾਬਾਲਗ ਪੀੜਤ ਲੜਕੀ ਨੇ ਕਿਹਾ ਸੀ ਕਿ ਡੀਆਈਜੀ ਮੋਰੇ ਉਸ ਨੂੰ ਪਹਿਲਾਂ ਵੀ ਗਲਤ ਢੰਗ ਨਾਲ ਛੂਹ ਚੁੱਕਾ ਹੈ ਤੇ ਉਸ ਨਾਲ ਜ਼ਬਰਦਸਤੀ ਵੀ ਕਰਦਾ ਰਿਹਾ ਹੈ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਨੇ 6 ਮਹੀਨੇ ਸੰਘਰਸ਼ ਕੀਤਾ ਪਰ ਨਵੀਂ ਮੁੰਬਈ ਪੁਲਿਸ ਨੇ ਕੋਈ ਕੇਸ ਦਰਜ ਨਹੀਂ ਕੀਤਾ। ਦਸੰਬਰ ਵਿੱਚ, ਲੜਕੀ ਅਚਾਨਕ ਟਿਯੁਸ਼ਨ ਦੀ ਜਗ੍ਹਾ ਤੋਂ ਗਾਇਬ ਹੋ ਗਈ। ਪੁਲਿਸ ਨੂੰ ਜਾਂਚ ਦੌਰਾਨ ਲੜਕੀ ਮਿਲੀ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਡੀਆਈਜੀ ਮੋਰੇ ਉਸ ਦਾ ਪਿੱਛਾ ਕਰ ਰਿਹਾ ਸੀ ਇਸ ਲਈ ਉਹ ਇੱਕ ਇਮਾਰਤ ਦੇ ਟਾਇਲਟ ਵਿੱਚ ਛੁਪ ਗਈ। ਇਸ ਤੋਂ ਬਆਦ ਪੀੜਤ ਲੜਕੀ ਨੇ ਡੀਆਈਜੀ ਮੋਰੇ ਖਿਲਾਫ ਪੋਕਸੋ ਐਕਟ ਤਹਿਤ ਨਵੀਂ ਮੁੰਬਈ ਦੇ ਤਲੋਜਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ।
ਡੀਆਈਜੀ ਨਿਸ਼ਿਕਾਂਤ ਮੋਰੇ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਗਾਓਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਪਨਵੇਲ ਅਦਾਲਤ ਨੇ ਰੱਦ ਕਰ ਦਿੱਤਾ ਸੀ। ਮੋਰੇ ਦੀ ਅਪੀਲ ਦਾ ਵਿਰੋਧ ਕਰਦਿਆਂ ਤਲੋਜਾ ਪੁਲਿਸ ਨੇ ਦਲੀਲ ਦਿੱਤੀ ਕਿ ਪੀੜਤ ਲਾਪਤਾ ਹੈ ਅਤੇ ਅਜਿਹੀ ਸਥਿਤੀ ਵਿੱਚ ਮੁਲਜ਼ਮ ਨੂੰ ਜ਼ਮਾਨਤ ਦੇਣਾ ਸਹੀ ਨਹੀਂ ਹੋਵੇਗਾ। ਇਸ ‘ਤੇ ਅਦਾਲਤ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਅਤੇ ਕਿਸੇ ਅੰਤਰਿਮ ਸੁਰੱਖਿਆ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਮੋਰੇ ਇਨ੍ਹੀਂ ਦਿਨੀਂ ਫਰਾਰ ਹੈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਉਧਰ ਪੀੜਤ ਸੋਮਵਾਰ ਤੋਂ ਆਪਣੇ ਨਵੀਂ ਮੁੰਬਈ ਸਿਥਤ ਘਰ ਤੋਂ ਲਾਪਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੂੰ ਲੜਕੀ ਦਾ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ।ਜਿਸ ਵਿੱਚ ਡੀਆਈਜੀ ਦੇ ਦਬਆ ਕਾਰਨ ਲੜਕੀ ਨੇ ਖੁਦ ਕੁਸ਼ੀ ਕਰਨ ਦੀ ਗੱਲ ਲਿਖੀ ਹੈ।ਇੱਕ ਪਾਸੇ, ਨਵੀਂ ਮੁੰਬਈ ਪੁਲਿਸ ਦੀ ਟੀਮ ਲੜਕੀ ਦੀ ਭਾਲ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਦੋਸ਼ੀ ਡੀਆਈਜੀ ਮੋਰੇ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ