ਸ਼ਹਿਰ ‘ਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਕਿਸ ਨੇ ਜ਼ਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ…….ਪੜੋ ਪੂਰੀ ਖਬਰ……
ਡਿਪਟੀ ਕਮਿਸ਼ਨਰ ਵਲੋ ਵੱਖ- ਵੱਖ ਪਾਬੰਦੀਆਂ
ਦੇ ਹੁਕਮ ਜ਼ਾਰੀ
ਜਲੰਧਰ ( ਕਰਾਇਮ ਰਿਪੋਰਟਰ ) – ਜਲੰਧਰ ਸ਼ਹਿਰ ‘ਚ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ | ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਪਰਮਬੀਰ ਸਿੰਘ ਪਰਮਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਰੈਸਟੋਰੈਂਟ, ਕਲੱਬ, ਬਾਰ, ਪੱਬ ਅਤੇ ਅਜਿਹੀਆਂ ਹੋਰ ਖਾਣ-ਪੀਣ ਵਾਲੀਆਂ ਥਾਵਾਂ ਜਿਨ੍ਹਾਂ ਕੋਲ ਲਾਇਸੰਸ ਹਨ, ਰਾਤ 11 ਵਜੇ ਤੋਂ ਬਾਅਦ ਭੋਜਨ ਤੇ ਸ਼ਰਾਬ ਆਦਿ ਪਰੋਸਣ ਦੇ ਨਾਲ-ਨਾਲ ਕਿਸੇ ਨਵੇਂ ਗਾਹਕ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਣਗੇ | ਹੁਕਮਾਂ ‘ਚ ਅੱਗੇ ਕਿਹਾ ਗਿਆ ਹੈ ਕਿ ਸਾਰੇ ਰੈਸਟੋਰੈਂਟ, ਕਲੱਬ, ਬਾਰ, ਪੱਬ ਅਤੇ ਹੋਰ ਜਿਨਾਂ ਕੋਲ ਖਾਣ ਪੀਣ ਦੀਆਂ ਥਾਵਾਂ ਦੇ ਲਾਇਸੰਸ ਹਨ ਅੱਧੀ ਰਾਤ 12 ਵਜੇ ਤੋਂ ਬਾਅਦ ਬੰਦ ਰਹਿਣਗੇ | ਸ਼ਰਾਬ ਦੇ ਠੇਕੇ ਦੇ ਨਾਲ ਜੇ ਕੋਈ ਅਹਾਤਾ ਹੈ ਤਾਂ ਇਹ ਰਾਤ 11 ਵਜੇ ਤੋਂ ਬਾਅਦ ਮੁਕੰਮਲ ਤੌਰ ‘ਤੇ ਬੰਦ ਰਹਿਣਗੇ | ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਬਾਅਦ ਡੀ.ਜੇ. ਤੇ ਉੱਚੀ ਆਵਾਜ਼ ‘ਚ ਮਿਊਜ਼ਿਕ ਸਿਸਟਮ ਚਲਾਉਣ ‘ਤੇ ਵੀ ਪਾਬੰਦੀ ਹੋਵੇਗੀ | ਵਾਹਨਾਂ ‘ਚ ਚੱਲ ਰਹੇ ਮਿਊਜਿਕ ਸਿਸਟਮ ਦੀ ਦਿਨ ਦੇ ਕਿਸੇ ਵੀ ਵੇਲੇ ਆਵਾਜ਼ ਵਾਹਨ ਤੋਂ ਬਾਹਰ ਨਹੀਂ ਆਉਣੀ ਚਾਹੀਦੀ | ਇਹ ਦੋਵੇਂ ਹੁਕਮ 16 ਮਈ ਤੋਂ 15 ਜੁਲਾਈ 2019 ਤੱਕ ਲਾਗੂ ਰਹਿਣਗੇ |