ਭੂਚਾਲ ਕਾਰਨ ਹੋਈ ਕਈਆਂ ਦੀ ਮੌਤ

 

ਭੂਚਾਲ ਕਾਰਨ ਹੋਈ ਕਈਆਂ ਦੀ ਮੌਤ
ਚੰਡੀਗੜ ,ਵਿਨੋਦ ਸ਼ਰਮਾ – ਇੰਡੋਨੇਸ਼ੀਆ ਚ ਭੁਚਾਲ ਲੋਕਾਂ ਲਈ ਕਾਲ ਬਣ ਕੇ ਆਇਆ ਤੇ ਜਿਸ ਨਾਲ ਭਾਰੀ ਗਿਣਤੀ ਚ ਨੁਕਸਾਨ ਤੇ ਮੌਤ ਹੋਇਆਮੌਸਮ ਵਿਗਿਆਨ ਅਤੇ ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਦੇ ਅਨੁਸਾਰ, ਭੂਚਾਲ ਤੋਂ ਬਾਅਦ 25 ਹੋਰ ਝਟਕੇ ਦਰਜ ਕੀਤੇ ਗਏ। ਇਸ ਦੌਰਾਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ।ਭੂਚਾਲ ਦੇ ਝਟਕੇ ਕਾਰਨ ਡਾਕਟਰਾਂ ਨੇ ਮਰੀਜ਼ਾਂ ਨੂੰ ਜਲਦਬਾਜ਼ੀ ਵਿੱਚ ਹਸਪਤਾਲ ਤੋਂ ਬਾਹਰ ਕੱਢਿਆ। ਮਰੀਜ਼ਾਂ ਨੂੰ ਹਸਪਤਾਲਾਂ ਵਿੱਚੋਂ ਸੁਰੱਖਿਅਤ ਬਾਹਰ ਕੱਢ ਕੇ ਡਾਕਟਰਾਂ ਨੇ ਸੁੱਖ ਦਾ ਸਾਹ ਲਿਆ। ਹਾਲਾਂਕਿ ਇਸ ਦੌਰਾਨ ਗੰਭੀਰ ਮਰੀਜ਼ਾਂ ਦਾ ਇਲਾਜ ਠੱਪ ਰਿਹਾ।ਭੂਚਾਲ ਕਾਰਨ ਕਈ ਘੰਟੇ ਬਿਜਲੀ ਗੁੱਲ ਰਹੀ। ਡਰੇ ਹੋਏ ਲੋਕਾਂ ਵਿੱਚ ਬੇਚੈਨੀ ਸੀ ਕਿਉਂਕਿ ਉਹ ਬਿਜਲੀ ਨਾ ਹੋਣ ਕਾਰਨ ਨਿਊਜ਼ ਚੈਨਲਾਂ ਤੋਂ ਅਪਡੇਟ ਪ੍ਰਾਪਤ ਕਰਨ ਵਿੱਚ ਅਸਮਰੱਥ ਸਨ। ਇੰਡੋਨੇਸ਼ੀਆ ਦੀ ਆਫਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ 25 ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ, ਬਚਾਅ ਕਾਰਜ ਰਾਤ ਤੱਕ ਜਾਰੀ ਰਹੇਗਾ। ਸਾਡੀ ਕੋਸ਼ਿਸ਼ ਹਰ ਕਿਸੇ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹੈ।ਏਜੰਸੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 162 ਹੋ ਗਈ ਹੈ। 2000 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਨਾਲ ਹੀ, 5,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੇਂਦਰਾਂ ਵਿੱਚ ਲਿਜਾਇਆ ਗਿਆ ਤੇ ਲੋਕਾਂ ਵਿਚ ਕਾਫੀ ਸਹਿਮ ਦਾ ਮਾਹੌਲ ਹੈ

Share the News

Lok Bani

you can find latest news national sports news business news international news entertainment news and local news