ਪੋਲਿੰਗ ਤੋਂ 48 ਘੰਟੇ ਪਹਿਲਾਂ ਡਰਾਈ ਡੇਅ ਲਾਗੂ-17 ਮਈ ਸ਼ਾਮ 6 ਵਜੇ ਤੋਂ 19 ਮਈ ਸ਼ਾਮ 6 ਵਜੇ ਤੱਕ ਰਹੇਗੀ ਸ਼ਰਾਬਬੰਦੀ
ਗਿਣਤੀ ਵਾਲੇ ਦਿਨ 23 ਮਈ ਨੂੰ ਵੀ ਸ਼ਰਾਬ ‘ਤੇ ਰੋਕ ਰਹੇਗੀ
ਜਲੰਧਰ ( ਕਰਾਇਮ ਰਿਪੋਟਰ ) — ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਪਰਮਬੀਰ ਸਿੰਘ ਪਰਮਾਰ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅ ਤੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਮਿਤੀ 17.05.2019 ਨੂੰ ਸ਼ਾਮ 06.00 ਵਜੇ ਤੋਂ ਮਿਤੀ 19.05.2019 ਨੂੰ ਵੋਟਾਂ ਵਾਲੇ ਦਿਨ ਦੀ ਸ਼ਾਮ 06.00 ਵਜੇ ਤੱਕ ਅਤੇ ਮਿਤੀ 23.05.2019 ਵੋਟਾਂ ਦੀ ਗਿਣਤੀ ਵਾਲੇ ਦਿਨ ਨੂੰ ਡਰਾਈ ਡੇਅ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜੀ) ਬੰਦ ਕਰਨ ਅਤੇ ਵਿਅਕਤੀਆਂ ਦੁਆਰਾ ਸ਼ਰਾਬ ਸਟੋਰ ਕਰਨ ਲਈ ਪੂਰਨ ਤੌਰ ‘ਤੇ ਰੋਕ ਲਗਾ ਦਿੱਤੀ ਹੈ।
ਇਹ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ ‘ਤੇ ਵੀ ਪੂਰਨ ‘ਤੇ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਇਹ ਆਮ ਦੇਖਣ ਵਿਚ ਆਇਆ ਹੈ ਕਿ ਚੋਣਾਂ ਦੌਰਾਨ ਲੋਕਾਂ ਵਲੋਂ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਲੋਕਾਂ ਵਿਚ ਲੜਾਈ ਝਗੜਾ ਹੋ ਕੇ ਅਮਨ-ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਲਈ ਸ਼ਰਾਬਬੰਦੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵਲੋਂ ਇਕ ਹੋਰ ਹੁਕਮ ਰਾਹੀਂ ਜਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਖ਼ਤਮ ਹੋਣ ਉਪਰੰਤ ਲੋਕ ਸਭਾ ਚੋਣਾਂ ਦੌਰਾਨ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਕਿਸੇ ਕਿਸਮ ਦਾ ਜਲਸਾ ਜਲੂਸ ਕੱਢਣ, ਕੋਈ ਰੈਲੀ/ਸਮਾਗਮ ਕਰਨ ,ਕਿਸੇ ਕਿਸਮ ਦਾ ਇਕੱਠ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਉਮੀਦਵਾਰ ਵਲੋਂ ਚੋਣ ਪ੍ਰਚਾਰ/ਮੁਹਿੰਮ ਖ਼ਤਮ ਹੋਣ ‘ਤੇ ਕਿਸੇ ਕਿਸਮ ਦਾ ਜਲਸਾ ਜਲੂਸ ਕੱਢਣ, ਕੋਈ ਰੈਲੀ/ਸਮਾਗਮ ਕਰਨ, ਡੋਰ ਟੂ ਡੋਰ ਚੋਣ ਪ੍ਰਚਾਰ ਕਰਨ, ਕਿਸੇ ਕਿਸਮ ਦੇ ਇਕੱਠ ਵਿੱਚ ਲਾਊਡ ਸਪੀਕਰ ਦੀ ਵਰਤੋਂ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਇਹ ਹੁਕਮ ਮਿਤੀ 17.05.2019 ਨੂੰ ਸ਼ਾਮ 06.00 ਵਜੇ ਤੋਂ ਲੈ ਕੇ ਮਿਤੀ 19.05.2019 ਨੂੰ ਸ਼ਾਮ 06.00 ਵਜੇ ਤੱਕ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਤੁਰੰਤ ਅਸਰ ਨਾਲ ਲਾਗੂ ਹੋਵੇਗਾ।