Friday, November 15, 2024
ਸਿਹਤ

ਸੌਂਫ ਦੀ ਚਾਹ ਦੇ ਫਾਇਦੇ

ਤੁਸੀਂ ਗਰੀਨ ਟੀ, ਹਰਬਲ ਟੀ, ਲੈਮਨ ਟੀ ਵਰਗੀਆਂ ਕਈ ਤਰ੍ਹਾਂ ਦੀ ਚਾਹ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ ਪਰ ਕਿ ਤੁਸੀਂ ਜਾਣਦੇ ਹੋ ਕਿ ਸੌਂਫ ਦੀ ਚਾਹ ਦੇ ਵੀ ਕਈ ਫਾਇਦੇ ਹਨ। ਇਹ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਆਓ ਜਾਣਦੇ ਹਾਂ ਸੌਂਫ ਦੀ ਚਾਹ ਦੇ ਫਾਇਦਿਆਂ ਬਾਰੇ। ਭੋਜਨ ਤੋਂ ਤੁਰੰਤ ਬਾਅਦ ਖਾਦੀ ਜਾਣ ਵਾਲੀ ਸੌਂਫ ਨਾਲ ਆਸਾਨੀ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ।

ਜਿੱਥੇ ਇਹ ਡਾਇਜੇਸ਼ਨ ਪ੍ਰੋਸੈਸ ਠੀਕ ਰੱਖਦੀ ਹੈ। ਉੱਥੇ ਹੀ ਇਹ ਮੈਟਾਬਾਲੀਜਮ ਬੂਸਟਰ ਵੀ ਹੈ। ਇਸ ਨਾਲ ਫਾਲਤੂ ਚਰਬੀ ਨੂੰ ਵਧਣ ਤੋਂ ਰੋਕਿਆ ਜਾਂ ਸਕਦਾ ਹੈ। ਸੌਂਫ ਦੀ ਚਾਹ ਲੀਵਰ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੈ। ਸਿਹਤਮੰਦ ਲੀਵਰ ਨਾਲ ਕੌਲੇਸਟਰੋਲ ਕੰਟਰੋਲ ਰਹਿੰਦਾ ਹੈ। ਸੌਂਫ ਟੀ ਦਿਲ ਲਈ ਵੀ ਲਾਭਦਾਇਕ ਹੁੰਦੀ ਹੈ। ਇਹ ਬਲੱਡ ਪ੍ਰੈੱਸ਼ਰ ਨੂੰ ਵੀ ਕੰਟਰੋਲ ‘ਚ ਰੱਖਦੀ ਹੈ।

ਸੌਂਫ ‘ਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਆਈਸਾਈਟ ਲਈ ਬਹੁਤ ਚੰਗਾ ਹੁੰਦਾ ਹੈ। ਸੌਂਫ ਦੇ ਪਾਣੀ ਨਾਲ ਵੀ ਅੱਖਾਂ ਧੌਂਣਾ ਫਾਇਦੇਮੰਦ ਹੁੰਦਾ ਹੈ। ਸੌਂਫ ਦੀ ਚਾਹ ‘ਚ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਵਧੇਰੀ ਮਾਤਰਾ ‘ਚ ਹੁੰਦਾ ਹੈ ਜੋ ਕਿ ਸ਼ੂਗਰ ਨਾਲ ਲੜ੍ਹਣ ‘ਚ ਮਦਦ ਕਰਦਾ ਹੈ।

ਇਹ ਬਲੱਡ ਸ਼ੂਗਰ ਪੱਧਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਸੌਂਫ ਦੀ ਚਾਹ ‘ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਤੋਂ ਬਚਾਉਂਦੇ ਹਨ। ਸੌਂਫ ਬ੍ਰੈਸਟ ਕੈਂਸਰ, ਲੀਵਰ ਕੈਂਸਰ ਅਤੇ ਕੋਲਨ ਕੈਂਸਰ ਦੇ ਸੈੱਲਾਂ ਨੂੰ ਮਾਰਣ ‘ਚ ਮਦਦ ਕਰਦੀ ਹੈ। ਇਹ ਚੀਜ਼ਾਂ ਨੂੰ ਵਰਤੋਂ ‘ਚ ਲਿਆਉਣ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

Share the News