ਬੁੱਲ੍ਹ ਰਹਿਣਗੇ ਮੁਲਾਇਮ
ਸਰਦੀ ਵਿੱਚ ਅਕਸਰ ਸੁੱਕ ਅਤੇ ਫਟ ਜਾਂਦੇ ਹਨ। ਮੁਲਾਇਮ ਰੱਖਣ ਲਈ ਘਰ ‘ਤੇ ਕੁਦਰਤੀ ਚੀਜਾਂ ਨਾਲ ਸਕ੍ਰਬ ਤਿਆਰ ਕਰ ਸਕਦੇ ਹੋ।
ਸ਼ਹਿਦ ਅਤੇ ਚੀਨੀ ਲਿਪ ਸਕ੍ਰਬ
ਇੱਕ ਚਮਚ ਚੀਨੀ ਵਿੱਚ ਸ਼ਹਿਦ ਦੀਆਂ ਤਿੰਨ-ਚਾਰ ਬੂੰਦਾਂ ਮਿਲਾਓ। ਇਸ ਨੂੰ ਬੁੱਲ੍ਹਾਂ ‘ਤੇ ਲਗਾ ਕੇ ਹਲਕੇ ਹੱਥਾਂ ਨਾਲ ਦੋ ਮਿੰਟ ਦੇ ਲਈ ਚੰਗੀ ਤਰ੍ਹਾਂ ਰਗੜੋ। ਹਲਕੇ ਕੋਸੇ ਪਾਣੀ ਨਾਲ ਬੁੱਲ੍ਹਾਂ ਨੂੰ ਧੋ ਲਓ। ਲਿਪ ਬਾਮ ਲਗਾਓ।
ਜੈਤੁਨ ਦਾ ਤੇਲ ਅਤੇ ਸ਼ੂਗਰ ਲਿਪ ਸਕ੍ਰਬ
ਇੱਕ ਚਮਚ ਚੀਨੀ ਵਿੱਚ ਜੈਤੁਨ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਸਕ੍ਰਬਰ ਨੂੰ ਬੁੱਲ੍ਹਾਂ ‘ਤੇ ਸਕ੍ਰਬ ਕਰੋ। ਫਿਰ ਬੁੱਲ੍ਹਾਂ ਨੂੰ ਕੋਸੇ ਪਾਣੀ ਨਾਲ ਧੋ ਲਓ। ਇਹ ਸਕ੍ਰਬ ਕੁਝ ਮਿੰਟਾਂ ਵਿੱਚ ਬੁੱਲ੍ਹਾਂ ਨੂੰ ਮਾਇਸ਼ਚੁਰਾਈਜ਼ ਦਾ ਕੰਮ ਕਰੇਗਾ।
ਕੌਫੀ ਬੀਨਸ ਸਕ੍ਰਬ
ਜੇ ਤੁਹਾਡੇ ਬੁੱਲ੍ਹ ਬਹੁਤ ਜ਼ਿਆਦਾ ਨਾਜ਼ੁਕ ਹਨ ਤਾਂ ਕੌਫੀ ਸਕ੍ਰਬ ਦੀ ਵਰਤੋਂ ਕਰੋ। ਸਭ ਤੋਂ ਪਹਿਲਾਂ ਕੌਫੀ ਬੀਨਸ ਨੂੰ ਬਰੀਕ ਪੀਸ ਲਓ। ਇਸ ਵਿੱਚ ਥੋੜ੍ਹਆ ਦੁੱਧ ਮਿਲਾਓ। ਕੌਫੀ ਸਕ੍ਰਬ ਤਿਆਰ ਹੈ। ਇਸ ਨਾਲ ਬੁੱਲ੍ਹਾਂ ਨੂੰ ਕੁਝ ਮਿੰਟਾਂ ਦੇ ਲਈ ਸਕ੍ਰਬ ਕਰੋ। ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਣਗੇ।
ਦਾਲਚੀਨੀ ਅਤੇ ਸ਼ਹਿਦ ਸਕ੍ਰਬ
ਅੱਧਾ-ਅੱਧਾ ਚਮਚ ਸ਼ਹਿਦ, ਦਾਲਚੀਨੀ ਪਾਊਡਰ ਅਤੇ ਜੈਤੁਨ ਦਾ ਤੇਲ ਮਿਲਾ ਕੇ ਸਕ੍ਰਬ ਤਿਆਰ ਕਰੋ। ਇਸ ਨਾਲ ਬੁੱਲ੍ਹਾਂ ਦੀ ਹਲਕੀ ਹਲਕੀ ਮਸਾਜ ਕਰੋ। ਫਿਰ ਹਲਕੇ ਗਰਮ ਪਾਣੀ ਨਾਲ ਧੋ ਲਓ।