ਐਸ਼ਵਰਿਆ ਨੇ ਫਿਲਮ ਲਈ ਮੰਗੇ 10 ਕਰੋੜ
ਐਸ਼ਵਰਿਆ ਰਾਏ ਬੱਚਨ ਜਲਦ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਰਗਿਸ ਦੀ ਸੁਪਰਹਿੱਟ ਫ਼ਿਲਮ ‘ਰਾਤ ਔਰ ਦਿਨ’ ਦੀ ਰੀਮੇਕ ਵਿੱਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ 1967 ਵਿੱਚ ਆਈ ਸੀ। ਇਸ ਤੋਂ ਬਾਅਦ ਖ਼ਬਰ ਹੁਣ ਇਹ ਆ ਰਹੀ ਹੈ ਕਿ ਇਸ ਫ਼ਿਲਮ ਵਿੱਚ ਕੰਮ ਕਰਨ ਲਈ ਐਸ਼ਵਰਿਆ ਰਾਏ ਬੱਚਨ ਨੇ ਮੋਟੀ ਫ਼ੀਸ ਦੀ ਮੰਗ ਕੀਤੀ ਹੈ। ਖ਼ਬਰਾਂ ਮੁਤਾਬਕ ਐਸ਼ਵਰਿਆ ਨੇ ਇਹ ਫ਼ਿਲਮ ਕਰਨ ਲਈ ਪੂਰੇ 10 ਕਰੋੜ ਰੁਪਏ ਮੰਗੇ ਹਨ।
ਫ਼ਿਲਮ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਫ਼ਿਲਮ ਵਿੱਚ ਐਸ਼ਵਰਿਆ ਦਾ ਡਬਲ ਰੋਲ ਹੈ। ਇਸ ਲਈ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ। ਡਬਲ ਰੋਲ ਕਾਰਨ ਸਮਾਂ ਵੀ ਜ਼ਿਆਦਾ ਲੱਗੇਗਾ। ਇਸ ਲਈ ਹੋ ਸਕਦਾ ਹੈ ਕਿ ਐਸ਼ਵਰਿਆ ਨੂੰ ਆਉਣ ਵਾਲੇ ਟਾਈਮ ਵਿੱਚ ਹੋਰ ਫ਼ਿਲਮਾਂ ਛੱਡਣੀਆਂ ਪੈਣ। ਇਸ ਲਈ ਫ਼ਿਲਮ ਲਈ ਐਸ਼ਵਰਿਆ ਦੀ ਫ਼ੀਸ ਜਾਇਜ਼ ਹੈ।
ਇਸ ਵੇਲੇ ਐਸ਼ਵਰਿਆ ਫ਼ਿਲਮ ‘ਫੰਨੇ ਖਾਂ’ ਦੀ ਸ਼ੂਟਿੰਗ ਵਿੱਚ ਲੱਗੀ ਹੈ। ਇਸ ਤੋਂ ਬਾਅਦ ਉਹ ਫ਼ਿਲਮ ‘ਰਾਤ ਔਰ ਦਿਨ’ ਦੇ ਕਿਰਦਾਰ ਦੀਆਂ ਤਿਆਰੀਆਂ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਐਸ਼ਵਰਿਆ ਫ਼ਿਲਮ ‘ਏ ਦਿਲ ਹੈ ਮੁਸ਼ਕਿਲ’ ਵਿਚ ਸੀ। ਇਸ ਫ਼ਿਲਮ ਨੂੰ ਬਣਾਉਣ ‘ਤੇ 80 ਕਰੋੜ ਰੁਪਏ ਲੱਗੇ ਸਨ ਤੇ ਇਸ ਨੇ ਬਾਕਸ ਆਫ਼ਿਸ ‘ਤੇ 237 ਕਰੋੜ ਰੁਪਏ ਦੀ ਕਮਾਈ ਕੀਤੀ ਸੀ।