Friday, November 15, 2024
ਮਨੋਰੰਜਨ

ਮਧੂਬਾਲਾ ਦਾ ਦਰਦ ਸੁਣ ਕੇ ਦਹਿਲ ਜਾਓਗੇ ਤੁਸੀਂ

ਮੁੰਬਈ: 14 ਫਰਵਰੀ ਨੂੰ ਜਿੱਥੇ ਹਰ ਪਾਸੇ ਵੈਲੇਨਟਾਈਨ ਡੇਅ ਦੀ ਗੱਲ ਹੋ ਰਹੀ ਹੈ ਅਜਿਹੇ ‘ਚ ਅਸੀਂ ਗੱਲ ਕਰਾਂਗੇ ਮਧੂਬਾਲਾ ਦੀ। 14 ਫਰਵਰੀ ਯਾਨੀ ਮੁਗਲ਼-ਏ-ਆਜ਼ਮ ਦੀ ‘ਅਨਾਰਕਲੀ’ ਯਾਨੀ ਮਧੂਬਾਲਾ ਦਾ ਜਨਮ ਦਿਨ। ਅੱਜ ਜੇਕਰ ਉਹ ਇਸ ਦੁਨੀਆ ‘ਚ ਹੁੰਦੀ ਤਾਂ ਆਪਣਾ 86ਵਾਂ ਜਨਮ ਦਿਨ ਮਨਾ ਰਹੀ ਹੁੰਦੀ। ਕਾਸ਼ ਅਜਿਹਾ ਹੁੰਦਾ! ਪਰ ਉਨ੍ਹਾਂ ਦੀ ਕਹਾਣੀ ‘ਚ ਇੰਨਾ ਦਰਦ ਹੈ ਕਿ ਸੁਣ ਕੇ ਦਹਿਲ ਜਾਉਂਗੇ ਤੁਸੀਂ। ਉਨ੍ਹਾਂ ਦੇ ਜਨਮ ਦਿਨ ‘ਤੇ ਗੂਗਲ ਨੇ ਵੀ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ।

ਮਹਿਜ 36 ਸਾਲ ਦੀ ਉਮਰ ‘ਚ ਹੀ ਦੁਨੀਆ ਦੇ ਰੰਗਮੰਚ ਨੂੰ ‘ਤੇ ਆਪਣਾ ਕਿਰਦਾਰ ਨਿਭਾ ਕੇ ਵਿਦਾ ਲੈਣ ਤੋਂ ਪਹਿਲਾਂ ਮਧੂਬਾਲਾ ਨੇ ਆਪਣੀ ਇਕ ਅਜਿਹੀ ਪਛਾਣ ਬਣਾ ਲਈ ਸੀ ਕਿ ਉਹ ਅੱਜ ਵੀ ਸਿਨੇਮਾ ਦੀ ਦੀਵਾਨਿਆਂ ਨੂੰ ਸ਼ਿੱਦਤ ਨਾਲ ਯਾਦ ਆਉਂਦੀ ਹੈ। ਅੱਜ ਵੀ ਕਈ ਅਦਾਕਾਰਾਂ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਮੰਨਦੀਆਂ ਹਨ। 14 ਫਰਵਰੀ 1933 ਨੂੰ ਦਿੱਲੀ ‘ਚ ਜਨਮੀ ਮਧੂਬਾਲਾ ਦੇ ਬਚਪਨ ਦਾ ਨਾਂ ਮੁਮਤਾਜ਼ ਜਹਾਂ ਸੀ। ਦਿੱਲੀ ਆਕਾਸ਼ਵਾਣੀ ‘ਚ ਬੱਚਿਆਂ ਦੇ ਇਕ ਪ੍ਰੋਗਰਾਮ ਦੌਰਾਨ ਸੰਗੀਤਕਾਰ ਮਦਨਮੋਹਨ ਦੇ ਪਿਤਾ ਨੇ ਜਦੋਂ ਮੁਮਤਾਜ਼ ਜਹਾਂ ਨੂੰ ਦੇਖਿਆ ਤਾਂ ਪਹਿਲੀ ਹੀ ਨਜ਼ਰ ‘ਚ ਉਨ੍ਹਾਂ ਨੂੰ ਉਹ ਪਸੰਦ ਆ ਗਈ। ਜਿਸ ਤੋਂ ਬਾਅਦ ਬੰਬੇ ਟਾਕੀਜ਼ ਦੀ ਫ਼ਿਲਮ ‘ਬਸੰਤ’ ‘ਚ ਇਕ ਬਾਲ ਕਲਾਕਾਰ ਦੀ ਭੂਮਿਕਾ ਮੁਮਤਾਜ਼ ਨੂੰ ਦਿੱਤੀ ਗਈ। ਇਕ ਬਾਲ ਕਲਾਕਾਰ ਨੂੰ ਲੈ ਕੇ ਆਈਕਾਨਿਕ ਅਦਾਕਾਰ ਤਕ ਦੀ ਸਫ਼ਰ ਤੈਅ ਕਰਨ ਵਾਲੀ ਮਧੂਬਾਲਾ ਦੀ ਜੀਵਨ ਯਾਤਰਾ ਕਮਾਲ ਦੀ ਰਹੀ ਹੈ।

ਅਜਿਹਾ ਕਿਹਾ ਜਾਂਦਾ ਹੈ ਕਿ ਇਕ ਜੋਤਸ਼ੀ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੁਮਤਾਜ਼ ਖ਼ੂਬ ਕਾਮਯਾਬੀ ਅਤੇ ਦੌਲਤ ਹਾਸਲ ਕਰੇਗੀ ਪਰ ਉਸ ਦੀ ਜ਼ਿੰਦਗੀ ਬਹੁਤ ਦੁਖਦਾਈ ਹੋਵੇਗੀ। ਉਨ੍ਹਾਂ ਦੇ ਪਿਤਾ ਅਯਾਤੁਲਾਹ ਖ਼ਾਨ ਇਸ ਭਵਿੱਖਬਾਣੀ ਤੋਂ ਬਾਅਦ ਦਿੱਲੀ ਤੋਂ ਮੁੰਬਈ ਆ ਗਏ ਸਨ।

Share the News