Friday, November 15, 2024
ਮਨੋਰੰਜਨ

ਰਣਵੀਰ ਸਿੰਘ ਦੀ ਗਲੀ ਬੁਆਏ ਨੇ ਪਹਿਲੇ ਦਿਨ ਕੀਤਾ ਧਮਾਕਾ

ਮੁੰਬਈ : ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ ਗਲੀ ਬੁਆਏ ਨੇ ਸ਼ਾਨਦਾਰ ਓਪਨਿੰਗ ਕੀਤੀ ਹੈ ਅਤੇ ਪਹਿਲੇ ਦਿਨ 18 ਕਰੋੜ ਤੋਂ ਵੱਧ ਦਾ ਕੁਲੈਕਸ਼ਨ ਕਰ ਕੇ ਧਮਾਕਾ ਕੀਤਾ ਹੈ।

ਸ਼ੁੱਕਰਵਾਰ ਦੀ ਬਜਾਏ ਵੀਰਵਾਰ ਨੂੰ ਵੈਲੇਨਟਾਈਨ ਮੌਕੇ ਰਿਲੀਜ਼ ਹੋਈ ਜ਼ੋਇਆ ਅਖ਼ਤਰ ਦੀ ਗਲੀ ਬੁਆਏ ਨੇ ਪਹਿਲੇ ਦਿਨ 18 ਕਰੋੜ 70 ਲੱਖ ਰੁਪਏ ਦੀ ਓਪਨਿੰਗ ਕੀਤੀ ਹੈ। ਹਾਲਾਂਕਿ ਵੈਲੇਨਟਾਈਨ ਡੇਅ ਦੀ ਛੁੱਟੀ ਨਹੀਂ ਹੁੰਦੀ ਪਰ ਫਿਰ ਵੀ ਨਵੀਂ ਜਨਰੇਸ਼ਨ ਨੇ ਇਸ ਫਿਲਮ ਨੂੰ ਪਹਿਲੇ ਦਿਨ ਹੀ ਹੱਥੋਂ-ਹੱਥੀਂ ਲਿਆ ਹੈ। ਕਰੀਬ ਦੋ ਘੰਟੇ 33 ਮਿੰਟ ਦੀ ਇਸ ਫਿਲਮ ਦਾ ਬਜਟ 40 ਤੋਂ 45 ਕਰੋੜ ਵਿਚਕਾਰ ਦੱਸਿਆ ਜਾਂਦਾ ਹੈ। ਫਿਲਮ ਨੂੰ ਦੁਨੀਆ ਭਰ ਵਿਚ 4101 ਸਕ੍ਰੀਨਾਂ ‘ਤੇ ਰਿਲੀਜ਼ ਕੀਤਾ ਗਿਆ ਹੈ ਇਨ੍ਹਾਂ ਵਿਚੋਂ ਭਾਰਤ ‘ਚ 3350 ਅਤੇ ਓਵਰਸੀਜ਼ ‘ਚ 751 ਸਕ੍ਰੀਨਾਂ ਸ਼ਾਮਲ ਹਨ। ਮੰਨਿਆ ਜਾ ਰਿਹਾ ਸੀ ਕਿ ਫਿਲਮ 13 ਤੋਂ 15 ਕਰੋੜ ਰੁਪਏ ਵਿਚਾਲੇ ਓਪਨਿੰਗ ਲੈ ਸਕਦੀ ਹੈ ਪਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੇ ਕਰੇਜ਼ ਅਤੇ ਫਿਲਮ ਨੂੰ ਮਿਲੇ ਰੀਵੀਊ ਨੇ ਕਮਾਈ ਉਮੀਦ ਤੋਂ ਜ਼ਿਆਦਾ ਕਰਵਾ ਦਿੱਤੀ।

ਰਣਵੀਰ ਸਿੰਘ ਅਤੇ ਆਲੀਆ ਭੱਟ ਨਾਲ ਇਸ ਫਿਲਮ ਵਿਚ ਕਲਕੀ, ਵਿਜੈ ਰਾਜ ਅਤੇ ਸਿਧਾਰਥ ਚਤੁਰਵੇਦੀ ਨੇ ਵੀ ਅਹਿਮ ਰੋਲ ਨਿਭਾਇਆ ਹੈ। ਇਹ ਰਣਵੀਰ ਦੀਆਂ ਹੁਣ ਤਕ ਦੀਆਂ ਫਿਲਮਾਂ ਤੋਂ ਹੱਟ ਕੇ ਹੈ। ਨ ਭੰਸਾਲੀ ਦੀ ਇਤਿਹਾਸਕ ਅਤੇ ਨਾ ਹੀ ਰੋਹਿਤ ਸ਼ੈੱਟੀ ਦੀ ਮਸਾਲਾ। ਗਲੀ ਬੁਆਏ ਦੀ ਓਪਨਿੰਗ ਨੇ ਆਲੀਆ ਲਈ ਇਕ ਨਵਾਂ ਰਿਕਾਰਡ ਬਣਾਇਆ ਹੈ। ਇਹ ਬੀਤੇ ਵਰ੍ਹਿਆਂ ਵਿਚ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਹੈ। ਹਾਲਾਂਕਿ ਰਣਵੀਰ ਆਪਣੀ ਪਿਛਲੀ ਫਿਲਮ ਸਿੰਬਾ ਦੇ ਪਹਿਲੇ ਦਿਨ ਦੇ ਕੁਲੈਕਸ਼ਨ ਨੂੰ ਪਿੱਛੇ ਨਹੀਂ ਛੱਡ ਸਕੇ ਹਨ।

Share the News