ਜਲੰਧਰ ਦਾ ਐਨਕ ਵਾਲਾ ਏ.ਟੀ.ਪੀ ਹੀ ਕਿਉਂ ਕਾਰਵਾਈ ਦੇ ਡਰਾਵੇ ਲਈ ਚਰਚਾ ਚ ਰਹਿੰਦਾ ਹੈ
ਜਲੰਧਰ ਦਾ ਐਨਕ ਵਾਲਾ ਏਟੀਪੀ ਹੀ ਕਿਉਂ ਕਾਰਵਾਈ ਦੇ ਡਰਾਵੇ ਲਈ ਚਰਚਾ ਚ ਰਹਿੰਦਾ ਹੈ
ਜਲੰਧਰ, ਲੋਕ ਬਾਣੀ — ਪੰਜਾਬ ਦਾ ਇਤਿਹਾਸ ਰਿਹਾ ਹੈ ਕੀ ਪੰਜਾਬ ਸਰਕਾਰ ਨੂੰ ਸਥਾਨਕ ਸਰਕਾਰਾਂ ਮੰਤਰੀ ਹਮੇਸ਼ਾ ਜਲੰਧਰ ਤੋਂ ਹੀ ਮਿਲਦਾ ਰਿਹਾ ਹੈ ਤੇ ਸਭ ਤੋਂ ਜ਼ਿਆਦਾ ਨਜਾਇਜ਼ ਕਾਲੋਨੀਆਂ, ਕੋਠੀਆਂ, ਬਿਲਡਿੰਗ,ਸੌ਼ਰੂਮ ਸ਼ਹਿਰ ਵਿੱਚ ਹੀ ਹਨ ਜਿਨ੍ਹਾਂ ਦਾ ਕੰਮ ਬਗੈਰ ਸੈਟਿੰਗ ਤੋਂ ਹੋਣਾ ਅਸੰਭਵ ਹੈ ਤੇ ਇੰਨਾ ਕੰਮਾਂ ਨੂੰ ਸਿਰੇ ਚਾੜਨ ਲਈ ਮੋਟੇ ਪੈਸੇ ਖਰਚ ਕਰ ਜਾ ਕਮਾਈ ਕਰਨ ਲਈ ਆਪਣਾ ਅਧਿਕਾਰੀ, ਕਰਮਚਾਰੀ ਲਗਾਇਆ ਜਾਂਦਾ ਹੈ ਤਾਂ ਜ਼ੋ ਉਹ ਉਨ੍ਹਾਂ ਦਾ ਕਮਾਓ ਪੁੱਤ ਬਣ ਕੇ ਤੇ ਉਸਦੇ ਜ਼ਰੀਏ ਛੋਟੀ ਮੋਟੀ ਕਾਰਵਾਈ ਕਰ ਡਰਾ ਕੇ ਆਪਣੇ ਕੋਲ ਬੁਲਾਇਆ ਜਾ ਸਕੇ ਇਸ ਲੜੀ ਤਹਿਤ ਕਈ ਅਧਿਕਾਰੀ, ਕਰਮਚਾਰੀ ਆਏ ਤੇ ਚੱਲੇ ਵੀ ਗਏ ਪਰ ਪਿਛਲੇ ਕੁਝ ਸਾਲਾਂ ਤੋਂ ਜਲੰਧਰ ਦਾ ਇਕ ਐਨਕ ਵਾਲਾ ਏਟੀਪੀ ਜਲੰਧਰ ਵਿੱਚ ਸਿਰਫ ਕਾਰਵਾਈ ਦੇ ਨਾਮ ਤੇ ਬਦਲ ਕੇ ਬਾਰ ਬਾਰ ਲਿਆਂਦਾ ਜਾ ਰਿਹਾ ਹੈ ਫੇਰ ਬਦਲ ਦਿੱਤਾ ਜਾਂਦਾ ਹੈ ਫੇਰ ਵਾਪਸ ਲਿਆਦਾ ਹੈ ਆਖਰਕਾਰ ਇਹ ਕੀ ਖੈਲਾ ਚੱਲ ਰਿਹਾ ਹੈ ਇਸ ਪੂਰੇ ਮਾਮਲੇ ਦੀ ਚਰਚਾ ਸ਼ਹਿਰ ਵਿੱਚ ਹੈ