ਮਾਛੀਵਾੜਾ ਸਾਹਿਬ,ਲੋਕਬਾਣੀ-- ਇਸ ਸ਼ਹਿਰ ਦੀ ਵੱਡੀ ਖ਼ਬਰ ਸਵੇਰ ਕਰੀਬ 6 ਵਜੇ ਗੜੀ ਪੁੱਲ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੋਂ ਵੱਗਦੀ ਸਰਹਿੰਦ ਨਹਿਰ ਵਿਚ ਕਿਸੇ ਵਿਅਕਤੀ ਦੇ ਛਲਾਂਗ ਮਾਰ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ। ਹਾਲਾਂਕਿ ਇਸ ਮਾਮਲੇ ਦੀ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ ਪਰ ਪੁਲਿਸ ਅਧਿਕਾਰੀ ਨੇ ਗੱਲਬਾਤ ਦੌਰਾਨ ਅਜਿਹੀ ਘਟਨਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਫਿਲਹਾਲ ਮਾਛੀਵਾੜਾ ਦੇ ਵਸਨੀਕ ਸੁਰਿੰਦਰ ਕੁਮਾਰ ਨਾਮ ਦੇ ਵਿਅਕਤੀ ਦੇ ਛਲਾਂਗ ਮਾਰਨ ਬਾਰੇ ਪਤਾ ਲੱਗਿਆ ਹੈ ਤੇ ਉਸ ਦਾ ਮੋਟਰਸਾਈਕਲ ਘਟਨਾ ਵਾਲੀ ਥਾਂ ’ਤੇ ਲਾਵਾਰਸ ਪਿਆ ਹੈ।
Health
