• Thursday, 19 February 2026
Advertisement Advertisement
ਪੰਜਾਬ ਦੇ ਪੁਲਿਸ ਥਾਣੇ ਵਿੱਚ ਹੋਈ ਸ਼ਰੇਆਮ ਗੁੰਡਾਗਰਦੀ

19 Feb 2026 | 13 Views

ਪੰਜਾਬ ਦੇ ਪੁਲਿਸ ਥਾਣੇ ਵਿੱਚ ਹੋਈ ਸ਼ਰੇਆਮ ਗੁੰਡਾਗਰਦੀ

ਪੰਜਾਬ ਦੇ ਪੁਲਿਸ ਥਾਣੇ ਵਿੱਚ ਹੋਈ ਸ਼ਰੇਆਮ ਗੁੰਡਾਗਰਦੀ 

 

ਮਾਛੀਵਾੜਾ, ਲੋਕ ਬਾਣੀ --

ਪੰਜਾਬ ਵਿੱਚ ਆਪ ਸਰਕਾਰ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਰੋਜ ਲੁੱਟਾਂ ਖੋਹਾਂ ਕਤਲ ਤੇ ਬਦਮਾਸ਼ੀ ਆਮ ਗੱਲ ਹੈ ਪਰ ਹੁਣ ਪੁਲਿਸ ਥਾਣੇ ਵੀ ਬਦਮਾਸ਼ੀ ਤੋਂ ਮੁਕਤ ਨਹੀਂ ਰਹੇ ਤਾਜ਼ਾ ਮਾਮਲਾ ਮਾਛੀਵਾੜਾ ਇਲਾਕੇ ਦਾ ਹੈ ਸਥਾਨਕ ਥਾਣਾ ਵਿਖੇ ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਵਿਅਕਤੀਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਦੂਜੀ ਧਿਰ ’ਤੇ ਕਿਰਪਾਨਾਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ 3 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਭੱਟੀਆਂ ਦੇ ਵਾਸੀ ਰਵਿੰਦਰ ਸਿੰਘ ਉਰਫ਼ ਬਿੰਦਾ ਅਤੇ ਅਮਨਜੋਤ ਸਿੰਘ ਨੇ ਕੱਲ੍ਹ ਪਿੰਡ ਇਰਾਕ ਵਿਖੇ ਇਕ ਵਿਅਕਤੀ ਦੇ ਘਰ ਜਾ ਕੇ ਇੱਟਾਂ, ਰੋੜੇ ਮਾਰ ਕੇ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਰਵਿੰਦਰ ਸਿੰਘ ਬਿੰਦਾ ਨੇ ਪਿੰਡ ਦੇ ਇਕ ਵਿਅਕਤੀ ਨਿਰਭੈ ਸਿੰਘ ਨੂੰ ਵੀ ਜ਼ਖ਼ਮੀ ਕੀਤਾ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਦੂਜੀ ਧਿਰ ਜਿਨ੍ਹਾਂ ਉੱਪਰ ਹਮਲਾ ਹੋਇਆ ਉਹ ਮਾਛੀਵਾੜਾ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਉਣ ਆਏ ਹੋਏ ਸਨ ਕਿ ਉਨ੍ਹਾਂ ਨੇ ਕਿਰਪਾਨਾਂ ਕੱਢ ਕੇ ਇਨ੍ਹਾਂ ਉੱਪਰ ਹਮਲਾ ਕਰ ਦਿੱਤਾ। ਇਸ ਲੜਾਈ ਵਿਚ ਪਰਮਿੰਦਰ ਸਿੰਘ, ਕਮਲਜੀਤ ਸਿੰਘ ਅਤੇ ਤੇਜਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੂੰ ਸ਼ਿਕਾਇਤਕਰਤਾ ਨੇ ਦੱਸਿਆ ਕਿ ਰਵਿੰਦਰ ਸਿੰਘ ਬਿੰਦਾ ਅਤੇ ਅਮਨਜੋਤ ਸਿੰਘ ਨਸ਼ਾ ਵੇਚਦੇ ਹਨ ਅਤੇ ਇਸ ਦਾ ਸੇਵਨ ਵੀ ਕਰਦੇ ਹਨ। ਇਨ੍ਹਾਂ ਵਲੋਂ ਨਾਜਾਇਜ਼ ਕਬਜ਼ਾ ਕਰ ਕੇ ਸੜਕ ’ਤੇ ਝੌਂਪੜੀ ਪਾਈ ਹੋਈ ਹੈ। ਇਹ ਲੋਕਾਂ ਨੂੰ ਪਿੰਡਾਂ ਵਿਚ ਜਾ ਕੇ ਡਰਾਉਂਦੇ ਤੇ ਧਮਕਾਉਂਦੇ ਹਨ , ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Categories: Crime Punjab

Tags: Opinion

Published on: 19 Feb 2026

Amandeep Mehra
Mobile N/A
📣 Share this post

Latest News