ਮਸ਼ਹੂਰ ਜ਼ੂਮ ਸ਼ੂਜ਼ ਤੇ ਖੰਨਾ ਸਟੀਲ ਦੇ ਮਾਲਕ ਫ਼ਰਾਰ
ਜਲੰਧਰ, ਲੋਕ ਬਾਣੀ --ਜ਼ੂਮ ਸ਼ੂਜ਼ ਅਤੇ ਖੰਨਾ ਸਟੀਲ ਦੇ ਮਾਲਕਾਂ ਨੂੰ ਗ੍ਰਿਫਤਾਰ ਕਰਨ ਲਈ ਜਲੰਧਰ 'ਚ ਪੁਲਸ ਦੀ ਛਾਪੇਮਾਰੀ, ਸਾਰੇ ਦੋਸ਼ੀ ਫਰਾਰ।
ਪੀੜਤ ਗੁਰਸਿਮਰਨਜੀਤ ਸਿੰਘ ਟੱਕਰ ਅਨੁਸਾਰ ਹਮਲਾਵਰਾਂ ਨੇ ਉਸ ਦੀ ਜਨਤਕ ਥਾਂ ’ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੀ ਪੱਗ ਉਤਾਰ ਦਿੱਤੀ ਗਈ ਅਤੇ ਉਸ ਦੀ ਦਾੜ੍ਹੀ ਦੇ ਵਾਲ ਪੁੱਟ ਦਿੱਤੇ ਗਏ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਰੈਸਟੋਰੈਂਟ 'ਚ ਮੌਜੂਦ ਹੋਰ ਲੋਕਾਂ ਨੇ ਜ਼ਖਮੀ ਕਾਰੋਬਾਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ।
