• Sunday, 17 May 2026
Advertisement Advertisement
ਪੰਜਾਬ ਦੇ ਇਸ ਹਵਾਈ ਅੱਡੇ ਤੋਂ ਵੱਡੀ ਮਾਤਰਾ ਵਿਚ ਸੋਨਾ ਕਾਬੂ ਕੀਤਾ

16 May 2026

ਪੰਜਾਬ ਦੇ ਇਸ ਹਵਾਈ ਅੱਡੇ ਤੋਂ ਵੱਡੀ ਮਾਤਰਾ ਵਿਚ ਸੋਨਾ ਕਾਬੂ ਕੀਤਾ

ਅੰਮ੍ਰਿਤਸਰ,ਲੋਕਬਾਣੀ-- ਇਸ ਸ਼ਹਿਰ ਦੀ ਵੱਡੀ ਖ਼ਬਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਵਲੋਂ ਵੱਡੀ ਕਾਰਵਾਈ ਕਰਦਿਆਂ ਇਕ ਯਾਤਰੀ ਕੋਲੋਂ ਵੱਡੀ ਮਾਤਰਾ ਵਿਚ ਸੋਨਾ ਜ਼ਬਤ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਲੇਸ਼ੀਆ ਏਅਰਲਾਈਨ ਦੀ ਉਡਾਣ ਨੰਬਰ ਐਮ. ਐਚ. -119 ਰਾਹੀਂ ਕੁਆਲਾਲੰਪੁਰ ਜਾ ਰਹੇ ਇਕ ਯਾਤਰੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਇਸ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਯਾਤਰੀ ਅਤੇ ਉਸ ਦੇ ਸਮਾਨ ਦੀ ਤਲਾਸ਼ੀ ਲਈ ਪੂਰੀ ਜਾਂਚ ਪੜਤਾਲ ਕੀਤੀ। ਇਸ ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ 24 ਕੈਰੇਟ ਸੋਨਾ ਮਿਲਿਆ, ਜਿਸ ਨੂੰ ਬੜੀ ਚਲਾਕੀ ਨਾਲ ਛੁਪਾਇਆ ਗਿਆ ਸੀ। ਬਰਾਮਦ ਕੀਤਾ ਗਿਆ ਸੋਨਾ ਬਰੇਸਲੇਟ ਅਤੇ ਸੋਨੇ ਦੇ ਬਿਸਕੁਟ ਦੇ ਰੂਪ ਵਿਚ ਸੀ। ਕਸਟਮ ਵਿਭਾਗ ਦੇ ਅਨੁਸਾਰ ਜ਼ਬਤ ਕੀਤੇ ਗਏ ਸੋਨੇ ਦਾ ਕੁੱਲ ਭਾਰ 1 ਕਿਲੋਗ੍ਰਾਮ 676 ਗ੍ਰਾਮ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ ਪੌਣੇ ਤਿੰਨ ਕਰੋੜ ਦੱਸੀ ਜਾ ਰਹੀ ਹੈ। ਕਸਟਮ ਵਿਭਾਗ ਨੇ ਤੁਰੰਤ ਕਸਟਮ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਸਾਰਾ ਸੋਨਾ ਜ਼ਬਤ ਕਰ ਲਿਆ। ਦੋਸ਼ੀ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਇਹ ਪਤਾ ਲਗਾਉਣ ਲਈ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Published on: 16 May 2026

Amandeep Mehra
📣 Share this post

Latest News