• Friday, 15 May 2026
Advertisement Advertisement
ਚੋਣ ਕਮਿਸ਼ਨ ਨੇ ਚੰਡੀਗੜ੍ਹ ਚ 15 ਜੂਨ ਤੋਂ ਸਰ ਮੁਹਿੰਮ ਦੀ ਹੋਵੇਗੀ ਸ਼ੁਰੂਆਤ

14 May 2026

ਚੋਣ ਕਮਿਸ਼ਨ ਨੇ ਚੰਡੀਗੜ੍ਹ ਚ 15 ਜੂਨ ਤੋਂ ਸਰ ਮੁਹਿੰਮ ਦੀ ਹੋਵੇਗੀ ਸ਼ੁਰੂਆਤ

ਚੰਡੀਗ੍ਹੜ,ਲੋਕਬਾਣੀ-- ਇਸ ਵੇਲੇ ਦੀ ਵੱਡੀ ਖ਼ਬਰ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਕਮਿਸ਼ਨ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ 15 ਜੂਨ ਤੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਦੇ ਤਹਿਤ ਸੂਬੇ ਦੇ ਲਗਭਗ 2.14 ਕਰੋੜ ਵੋਟਰਾਂ ਦੀ ਜਾਣਕਾਰੀ ਦੀ ਦੁਬਾਰਾ ਜਾਂਚ ਅਤੇ ਤਸਦੀਕ ਕੀਤੀ ਜਾਵੇਗੀ। ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ SIR ਇੱਕ ਵਿਸ਼ੇਸ਼ ਪ੍ਰਕਿਰਿਆ ਹੈ, ਜਿਸ ਦਾ ਮਕਸਦ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਸਹੀ, ਪਾਰਦਰਸ਼ੀ ਅਤੇ ਅਪਡੇਟ ਬਣਾਉਣਾ ਹੈ। ਇਸ ਦੌਰਾਨ ਬੂਥ ਲੈਵਲ ਅਫਸਰ (BLOs) ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਪੁਸ਼ਟੀ ਕਰਨਗੇ।SIR ਦਾ ਪੂਰਾ ਨਾਮ “ਸਪੈਸ਼ਲ ਇੰਟੈਂਸਿਵ ਰਿਵੀਜ਼ਨ” ਹੈ। ਇਸ ਦੇ ਤਹਿਤ ਵੋਟਰ ਲਿਸਟ ਵਿੱਚ ਮੌਜੂਦ ਹਰ ਰਿਕਾਰਡ ਦੀ ਵਿਸ਼ੇਸ਼ ਜਾਂਚ ਕੀਤੀ ਜਾਂਦੀ ਹੈ। ਨਵੇਂ ਯੋਗ ਵੋਟਰਾਂ ਦੇ ਨਾਮ ਸ਼ਾਮਲ ਕਰਨ ਦੇ ਨਾਲ-ਨਾਲ ਮ੍ਰਿਤਕ ਵਿਅਕਤੀਆਂ, ਇੱਕ ਥਾਂ ਤੋਂ ਦੂਜੇ ਥਾਂ ਸ਼ਿਫਟ ਹੋਏ ਲੋਕਾਂ ਜਾਂ ਗਲਤ ਜਾਣਕਾਰੀ ਵਾਲੇ ਨਾਮਾਂ ਨੂੰ ਹਟਾਇਆ ਜਾਂ ਠੀਕ ਕੀਤਾ ਜਾਂਦਾ ਹੈ।ਅਧਿਕਾਰੀਆਂ ਮੁਤਾਬਕ ਕਈ ਵਾਰ ਵੋਟਰ ਸੂਚੀ ਵਿੱਚ ਡੁਪਲੀਕੇਟ ਨਾਮ, ਗਲਤ ਪਤੇ ਜਾਂ ਪੁਰਾਣੀ ਜਾਣਕਾਰੀ ਦਰਜ ਰਹਿ ਜਾਂਦੀ ਹੈ, ਜਿਸ ਕਾਰਨ ਚੋਣਾਂ ਦੌਰਾਨ ਗੜਬੜ ਪੈਦਾ ਹੋ ਸਕਦੀ ਹੈ। SIR ਰਾਹੀਂ ਇਨ੍ਹਾਂ ਖਾਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਘਰ-ਘਰ ਜਾ ਕੇ ਹੋਵੇਗੀ ਤਸਦੀਕ ਮੁਹਿੰਮ ਦੌਰਾਨ BLO ਅਤੇ ਚੋਣ ਅਧਿਕਾਰੀ ਘਰ-ਘਰ ਜਾ ਕੇ ਲੋਕਾਂ ਦੀ ਜਾਣਕਾਰੀ ਦੀ ਜਾਂਚ ਕਰਨਗੇ। ਲੋੜ ਪੈਣ ’ਤੇ ਵੋਟਰਾਂ ਤੋਂ ਆਧਾਰ ਕਾਰਡ, ਉਮਰ ਸਬੰਧੀ ਸਬੂਤ ਜਾਂ ਪਤੇ ਨਾਲ ਜੁੜੇ ਦਸਤਾਵੇਜ਼ ਵੀ ਮੰਗੇ ਜਾ ਸਕਦੇ ਹਨ।ਚੋਣ ਕਮਿਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ BLO ਨੂੰ ਸਹਿਯੋਗ ਦੇਣ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਵੋਟਰ ਸੂਚੀ ਨੂੰ ਸਹੀ ਤਰੀਕੇ ਨਾਲ ਅਪਡੇਟ ਕੀਤਾ ਜਾ ਸਕੇ।SIR ਪ੍ਰਕਿਰਿਆ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਲਈ ਵੀ ਖਾਸ ਮਹੱਤਵ ਰੱਖਦੀ ਹੈ। ਇਸ ਰਾਹੀਂ ਉਹ ਪਹਿਲੀ ਵਾਰ ਆਪਣੇ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾ ਸਕਣਗੇ।ਚੋਣ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮੁਹਿੰਮ ਨਾਲ ਵੱਧ ਤੋਂ ਵੱਧ ਯੋਗ ਨਾਗਰਿਕ ਲੋਕਤੰਤਰੀ ਪ੍ਰਕਿਰਿਆ ਨਾਲ ਜੁੜਣਗੇ ਅਤੇ ਆਉਣ ਵਾਲੀਆਂ ਚੋਣਾਂ ਹੋਰ ਪਾਰਦਰਸ਼ੀ ਅਤੇ ਨਿਰਪੱਖ ਬਣ ਸਕਣਗੀਆਂ

Published on: 14 May 2026

Amandeep Mehra
📣 Share this post

Latest News