• Tuesday, 24 February 2026
Advertisement Advertisement
ਪੰਜਾਬ ਚ ਕਾਨੂੰਨ ਦੇ ਹਾਲਾਤ ਬੂਰੇ ਸ਼ਰੇਆਮ ਬੱਸ ਨੂੰ ਲੁੱਟਿਆ ਗਿਆ

24 Feb 2026 | 118 Views

ਪੰਜਾਬ ਚ ਕਾਨੂੰਨ ਦੇ ਹਾਲਾਤ ਬੂਰੇ ਸ਼ਰੇਆਮ ਬੱਸ ਨੂੰ ਲੁੱਟਿਆ ਗਿਆ

 

ਪੰਜਾਬ ਚ ਕਾਨੂੰਨ ਦੇ ਹਾਲਾਤ ਬੂਰੇ ਸ਼ਰੇਆਮ ਬੱਸ ਨੂੰ ਲੁੱਟਿਆ ਗਿਆ 

 

ਮੌਂਗਾ,ਰਾਜ --ਪੰਜਾਬ ਵਿੱਚ ਆਪ ਸਰਕਾਰ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਤੋਂ ਵੀ ਬੂਰਾ ਹਾਲ ਹੋ ਗਿਆ ਹੈ ਕਤਲ, ਤਾਂ ਆਮ ਗੱਲ ਹੈ ਹੁਣ ਬਸਾਂ ਰੋਕ ਕੇ ਲੁੱਟ ਹੋਣੀ ਸ਼ੁਰੂ ਹੋ ਗਈ ਹੈ ਤਾਜ਼ਾ ਮਾਮਲਾ ਮੋਗੇ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਦਿਨ ਦਿਹਾੜੇ ਹੀ ਸਰਕਾਰੀ ਬੱਸ ਨੂੰ ਬਦਮਾਸ਼ਾਂ ਨੇ ਰੋਕ ਕੇ ਲੁੱਟ ਲਿਆ। ਇਹ ਘਟਨਾ ਮੋਗਾ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਵਾਪਰੀ। ਇਸ ਭਿਆਨਕ ਲੁੱਟ ਨੇ ਸਥਾਨਕ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।ਮੀਡੀਆ ਰਿਪੋਰਟਾਂ ਦੇ ਮੁਤਾਬਿਕ ਹਥਿਆਰਬੰਦ ਬਦਮਾਸ਼ਾਂ ਨੇ ਸੜਕ ਦੇ ਵਿਚਕਾਰ ਇੱਕ ਪੀਆਰਟੀਸੀ ਬੱਸ ਨੂੰ ਰੋਕਿਆ ਅਤੇ ਨਕਦੀ ਲੁੱਟ ਲਈ। ਸਵਾਰੀਆਂ ਨੇ ਚੀਕਾਂ ਮਾਰੀਆਂ, ਪਰ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹ ਕਿਸੇ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਸਨ।ਰਿਪੋਰਟਾਂ ਅਨੁਸਾਰ, ਮੋਗਾ ਤੋਂ ਪੀਆਰਟੀਸੀ ਬੱਸ ਨੂੰ ਅਚਾਨਕ ਕੁਝ ਬੰਦਿਆਂ ਨੇ ਰੋਕ ਲਿਆ। ਫਿਰ ਉਨ੍ਹਾਂ ਨੇ ਬੱਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਬਾਅਦ ਲੁੱਟ ਖੋਹ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਇਹ ਹੈ ਕਿ, ਬੱਸ ਵਿੱਚ ਸਵਾਰ ਇੱਕ ਵਿਅਕਤੀ ਨੂੰ ਬਦਮਾਸ਼ਾਂ ਨੇ ਜ਼ਿਆਦਾ ਨਿਸ਼ਾਨਾ ਬਣਾਇਆ।ਸਵਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਬੱਸ ਵਿੱਚ ਸਵਾਰ ਵਿਅਕਤੀ ਨੂੰ ਕੁੱਟਿਆ ਅਤੇ ਫਿਰ ਉਸਦੇ ਪੈਸੇ ਲੈ ਕੇ ਭੱਜ ਗਏ। ਘਟਨਾ ਸਮੇਂ ਕਈ ਯਾਤਰੀ ਬੱਸ ਵਿੱਚ ਸਨ, ਅਤੇ ਉਹ ਡਰ ਗਏ ਅਤੇ ਘਬਰਾ ਗਏ।ਸਵਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੀਆਂ ਜਲਦਬਾਜ਼ੀਆਂ ਅਤੇ ਅਚਾਨਕ ਕਾਰਵਾਈਆਂ ਨੇ ਬੱਸ ਦੇ ਅੰਦਰ ਦਹਿਸ਼ਤ ਫੈਲਾ ਦਿੱਤੀ, ਕੁਝ ਲੋਕਾਂ ਨੇ ਬੱਸ ਵਿੱਚੋਂ ਛਾਲਾਂ ਮਾਰ ਦਿੱਤੀਆਂ, ਜਦੋਂ ਕਿ ਕੁਝ ਨੇ ਸੁਰੱਖਿਆ ਲਈ ਆਪਣੀਆਂ ਸੀਟਾਂ ‘ਤੇ ਲੁਕਣ ਨੂੰ ਤਰਜੀਹ ਦਿੱਤੀ। ਇਸ ਘਟਨਾ ਨਾਲ ਪੂਰੇ ਪੰਜਾਬ ਚ ਲੋਕਾਂ ਦੇ ਦਿਲਾਂ ਤੇ ਕਾਫੀ ਰੋਸ ਨਜਰ ਆ ਰਿਹਾ ਹੈ 

Published on: 24 Feb 2026

Amandeep Mehra
📣 Share this post

Latest News