• Monday, 27 July 2026
Advertisement Advertisement
ਪੰਜਾਬ ਭਰ ਚ ਅੱਜ ਬੰਦ ਬਾਰੇ ਪੜੋ ਖਬਰ

27 Jul 2026

ਪੰਜਾਬ ਭਰ ਚ ਅੱਜ ਬੰਦ ਬਾਰੇ ਪੜੋ ਖਬਰ

ਪੰਜਾਬ ਭਰ ਚ ਅੱਜ ਬੰਦ ਬਾਰੇ ਪੜੋ ਖਬਰ 

 

ਜਲੰਧਰ, ਲੋਕ ਬਾਣੀ --ਸਮੂਹ ਵਾਲਮੀਕ ਭਾਈਚਾਰੇ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ ਦੇ ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਅੱਜ ਬੰਦ ਨੂੰ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਸ਼ਹਿਰ ਦੀਆਂ ਦੁਕਾਨਾਂ ਬੰਦ ਰਹੀਆਂ। ਕੁਝ ਬੈਂਕ ਖੁੱਲ੍ਹੇ ਸਨ ਜਿਨ੍ਹਾਂ ਨੂੰ ਬਾਅਦ ਵਿਚ ਵਾਲਮੀਕ ਭਾਈਚਾਰੇ ਵਲੋਂ ਬਾਜ਼ਾਰਾ‌ ਚ ਗੇੜਾ ਮਾਰ ਕੇ ਬੰਦ ਕਰਵਾ ਦਿੱਤਾ। ਕੁਝ ਦੁਕਾਨਾਂ ਜਿਹੜੀਆਂ ਥੋੜਾ-ਬਹੁਤ ਖੁੱਲ੍ਹੀਆਂ ਸਨ, ਉਨ੍ਹਾਂ ਨੂੰ ਵੀ ਸਮਾਜ ਵਲੋਂ ਬੰਦ ਕਰਵਾ ਦਿੱਤਾ ਗਿਆ ਤੇ ਸਕੂਲਾਂ ਵਿਚ ਛੁੱਟੀ ਕਰਵਾ ਦਿੱਤੀ ਗਈ। ਤੇ ਵਾਲਮੀਕ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਕਿ ਬਰਨਾਲਾ ਵਿਚ ਸਫ਼ਾਈ ਕਰਮਚਾਰੀਆਂ 'ਤੇ ਲਾਠੀਆਂ ਚਲਾਉਣ ਵਾਲੇ ਡੀਐਸਪੀ ਤੇ ਐਸਐਚਓ ਨੂੰ ਮੁਅੱਤਲ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਇਨਸਾਫ਼ ਦਿੱਤਾ ਜਾਵੇ।

Published on: 27 Jul 2026

Amandeep Mehra
📣 Share this post

Latest News