• Thursday, 23 April 2026
Advertisement Advertisement
ਪਿੰਡ ਦੀ ਪੰਚਾਇਤ ਨੇ ਕੀਤਾ ਮਤਾ ਪਾਸ ਇੱਕੋ ਪਿੰਡ ਦੇ ਮੁੰਡਾ ਕੁੜੀ ਨਹੀਂ ਕਰਾ ਸਕਣਗੇ ਵਿਆਹ

23 Apr 2026

ਪਿੰਡ ਦੀ ਪੰਚਾਇਤ ਨੇ ਕੀਤਾ ਮਤਾ ਪਾਸ ਇੱਕੋ ਪਿੰਡ ਦੇ ਮੁੰਡਾ ਕੁੜੀ ਨਹੀਂ ਕਰਾ ਸਕਣਗੇ ਵਿਆਹ

ਮੋਰਿੰਡਾ/ਰੂਪਨਗਰ, 22 ਅਪ੍ਰੈਲ 2026/ ਲੋਕ ਬਾਣੀ 

ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਇਲਾਕੇ ਦੇ ਪਿੰਡ ਓਇੰਦ ਵਿੱਚ ਪੰਚਾਇਤ ਵੱਲੋਂ ਪਾਸ ਕੀਤੇ ਗਏ ਇੱਕ ਅਜੀਬੋ-ਗਰੀਬ ਮਤੇ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਪੰਚਾਇਤ ਨੇ ਇੱਕ ਬੈਠਕ ਦੌਰਾਨ ਪਿੰਡ ਦੇ ਅੰਦਰ ਹੀ ਆਪਸੀ ਵਿਆਹਾਂ ‘ਤੇ ਮੁਕੰਮਲ ਪਾਬੰਦੀ ਲਗਾਉਣ ਦਾ ਫ਼ੈਸਲਾ ਸੁਣਾਇਆ ਹੈ। ਇਸ ਫ਼ੈਸਲੇ ਨੂੰ ਲੈ ਕੇ ਸਮਾਜਿਕ ਅਤੇ ਕਾਨੂੰਨੀ ਹਲਕਿਆਂ ਵਿੱਚ ਤਿੱਖੀ ਚਰਚਾ ਸ਼ੁਰੂ ਹੋ ਗਈ ਹੈ।

ਸਰਪੰਚ, ਨੰਬਰਦਾਰ ਅਤੇ ਪੰਚ ਮੈਂਬਰਾਂ ਦੀ ਮੌਜੂਦਗੀ ਵਿੱਚ ਪਾਸ ਕੀਤੇ ਗਏ ਇਸ ਮਤੇ ਅਨੁਸਾਰ, ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਪਿੰਡ ਦੇ ਹੀ ਕਿਸੇ ਹੋਰ ਵਸਨੀਕ ਨਾਲ ਵਿਆਹ ਕਰਦਾ ਹੈ, ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਅਜਿਹੇ ਜੋੜਿਆਂ ਦੇ ਪਰਿਵਾਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਿੰਡ ਵਿੱਚੋਂ ਕੱਢਣ ਤੱਕ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਰਿਪੋਰਟਾਂ ਅਨੁਸਾਰ, ਇਸ ਫ਼ੈਸਲੇ ਦਾ ਪ੍ਰਭਾਵ ਪਹਿਲਾਂ ਹੀ ਇੱਕ ਪਰਿਵਾਰ ‘ਤੇ ਪੈ ਚੁੱਕਾ ਹੈ।ਪਿੰਡ ਦੇ ਸਰਪੰਚ ਮੇਜਰ ਸਿੰਘ ਨੇ ਇਸ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਹ ਕਦਮ ਰਵਾਇਤੀ ਕਦਰਾਂ-ਕੀਮਤਾਂ ਦੀ ਰਾਖੀ ਅਤੇ ‘ਸਮਾਜਿਕ ਸਦਭਾਵਨਾ’ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਇਹ ਮਤਾ ਹਾਲ ਹੀ ਵਿੱਚ ਹੋਏ ਇੱਕ ਅੰਤਰ-ਜਾਤੀ ਵਿਆਹ ਤੋਂ ਬਾਅਦ ਪੈਦਾ ਹੋਏ ਵਿਰੋਧ ਕਾਰਨ ਲਿਆ ਗਿਆ ਹੈ। ਹਾਲਾਂਕਿ, ਸਰਪੰਚ ਨੇ ਇਸ ਫ਼ੈਸਲੇ ਦੀ ਕਾਨੂੰਨੀ ਵੈਧਤਾ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।ਸਮਾਜਿਕ ਕਾਰਕੁਨਾਂ ਨੇ ਇਸ ਨੂੰ ਮੌਲਿਕ ਅਧਿਕਾਰਾਂ ਦਾ ਘਾਣ ਦੱਸਿਆ ਹੈ। ਕਾਨੂੰਨੀ ਮਾਹਰਾਂ ਅਨੁਸਾਰ, ਭਾਰਤੀ ਸੰਵਿਧਾਨ ਹਰੇਕ ਬਾਲਗ ਨੂੰ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਚੁਣਨ ਦਾ ਹੱਕ ਦਿੰਦਾ ਹੈ। ਕਿਸੇ ਪੰਚਾਇਤ ਕੋਲ ਇਹ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦੇ ਨਿੱਜੀ ਜੀਵਨ ਵਿੱਚ ਦਖ਼ਲ ਦੇਵੇ ਜਾਂ ਸਜ਼ਾ ਸੁਣਾਵੇ। ਸਮਾਜਿਕ ਕਾਰਕੁਨ ਨੇ ਕਿਹਾ, “ਵਿਆਹ ਇੱਕ ਨਿੱਜੀ ਫ਼ੈਸਲਾ ਹੈ। ਅਜਿਹੇ ਤੁਗਲਕੀ ਫ਼ੈਸਲੇ ਲੋਕਤੰਤਰੀ ਦੇਸ਼ ਵਿੱਚ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।”ਪੰਜਾਬ ਵਿੱਚ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਪੰਚਾਇਤਾਂ ਨੇ ਗੋਤਰ ਜਾਂ ਪਿੰਡ ਦੀ ਸਾਂਝ ਦੇ ਨਾਂ ‘ਤੇ ਵਿਆਹਾਂ ‘ਤੇ ਰੋਕ ਲਗਾਈ, ਪਰ ਹਰ ਵਾਰ ਕਾਨੂੰਨ ਅੱਗੇ ਅਜਿਹੇ ਮਤੇ ਫੇਲ੍ਹ ਸਾਬਤ ਹੋਏ ਹਨ। ਓਇੰਦ ਪਿੰਡ ਦਾ ਇਹ ਮਾਮਲਾ ਹੁਣ ਵਿਅਕਤੀਗਤ ਆਜ਼ਾਦੀ ਅਤੇ ਪੁਰਾਣੇ ਸਮਾਜਿਕ ਰਿਵਾਜ਼ਾਂ ਵਿਚਕਾਰ ਇੱਕ ਵੱਡੀ ਜੰਗ ਦਾ ਰੂਪ ਲੈਂਦਾ ਨਜ਼ਰ ਆ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਲਦੀ ਹੀ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਸਥਿਤੀ ਸਪੱਸ਼ਟ ਕਰੇਗਾ

Published on: 23 Apr 2026

Amandeep Mehra
📣 Share this post

Latest News