• Wednesday, 22 April 2026
Advertisement Advertisement
ਵੱਖ ਵੱਖ ਜੱਥੇਬੰਦੀਆਂ ਵੱਲੋਂ ਪੱਤਰਕਾਰ ਸਤਿਅਮ ਵਰਮਾ ਦੀ ਗ੍ਰਿਫਤਾਰੀ ਦੀ ਸਖਤ ਨਿੰਦਿਆ

22 Apr 2026

ਵੱਖ ਵੱਖ ਜੱਥੇਬੰਦੀਆਂ ਵੱਲੋਂ ਪੱਤਰਕਾਰ ਸਤਿਅਮ ਵਰਮਾ ਦੀ ਗ੍ਰਿਫਤਾਰੀ ਦੀ ਸਖਤ ਨਿੰਦਿਆ

ਸੰਗਰੂਰ/ਲੋਕ ਬਾਣੀ 

ਸੰਗਰੂਰ ਦੀਆਂ ਜਨਤਕ ਜਮਹੂਰੀ ਤਰਕਸ਼ੀਲ ਅਤੇ ਲੋਕ ਪੱਖੀ ਜਥੇਬੰਦੀਆਂ ਵੱਲੋਂ ਉੱਗੇ ਬੁੱਧੀਜੀਵੀ ਪੱਤਰਕਾਰ ਅਤੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆ ਦੀ ਸੰਪੂਰਨ ਉਪਲਬਧ ਦਸਤਾਵੇ ਦੇ ਸੰਪਾਦਕ ਸਤਿਆਮ ਵਰਮਾ ਦੀ ਨੋਇਡਾ ਵਿਖੇ ਚੱਲ ਰਹੀ ਸੰਘਰਸ਼ ਤੋ ਗਿਰਫਤਾਰੀ ਅਤੇ ਉਹਨਾਂ ਦੇ ਪੁਸਤਕ ਕੇਂਦਰ ਤੇ ਛਾਪੇਮਾਰੀ ਦੀ ਸਖਤ ਨਿੰਦਿਆ ਕੀਤੀ 

ਇੱਥੋਂ ਤੱਕ ਕਿ ਸਰਕਾਰ ਮਜ਼ਦੂਰ ਜਮਾਤ, ਛੋਟੀ ਕਿਸਾਨੀ,ਛੋਟੀ ਦੁਕਾਨਦਾਰੀ, ਦਲਿਤਾਂ ਅਤੇ ਆਦਿਵਾਸੀਆਂ ਨੂੰ ਉਹਨਾਂ ਦੀ ਲੁੱਟ, ਉਜਾੜੇ ਲਈ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਜਾਣਕਾਰੀ ਦੇਣ ਜਾਂ ਕਲਮ ਚਲਾਉਣ ਵਾਲੇ ਬੁੱਧੀਜੀਵੀਆਂ, ਲੇਖਕਾਂ, ਤਰਕਸ਼ੀਲਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ,ਜੋ ਉਹਨਾਂ ਦੇ ਦੁੱਖਾਂ ਦੀ ਬਾਤ ਪਾਉਦੇ ਹਨ, ਨੂੰ ਵੀ ਜੇਲ੍ਹਾਂ ਅੰਦਰ ਬੰਦ ਕਰਨਾ ਚਾਹੁੰਦੀ ਹੈ ਤਾਂ ਕਿ ਦੱਬੇ ਕੁਚਲੇ ਵਰਗਾਂ ਵਿੱਚ ਚੇਤਨਾ ਦਾ ਵਿਕਾਸ ਨਾ ਹੋ ਸਕੇ।

ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਸ਼ਰੇਆਮ ਕਿਹਾ ਜਾਂਦਾ ਹੈ ਕਿ ਸਰਕਾਰ ਨੂੰ ਖਤਰਾ ਸੰਘਰਸ਼ ਕਰਨ ਵਾਲਿਆਂ ਤੋਂ ਘੱਟ ਹੈ ਬਲਕਿ ਸੰਘਰਸ਼ ਦੇ ਹਾਮੀ ਬੁੱਧੀਜੀਵੀਆਂ ਤੋਂ ਜ਼ਿਆਦਾ ਹੈ। ਸਰਕਾਰ ਦੁਆਰਾ ‘ਸ਼ਹਿਰੀ ਨਕਸਲੀ’ ਵਰਗੇ ਫਰਜ਼ੀ ਬਿਰਤਾਂਤ ਘੜ ਕੇ ਲੋਕ-ਪੱਖੀ ਬੁੱਧੀਜੀਵੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਲੰਮੇ ਸਮੇਂ ਲਈ ਜੇਲ੍ਹਾਂ ਵਿੱਚ ਬੰਦ ਰੱਖਿਆ ਜਾ ਰਿਹਾ ਹੈ।

ਇਹ ਵਰਤਾਰਾ ਇਸ ਸਰਕਾਰ ਦੇ ਫਾਸੀਵਾਦੀ ਚਰਿੱਤਰ ਨੂੰ ਨੰਗਾ ਕਰਦਾ ਹੈ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਜਾਰੀ ਹੈ। ਮੌਜੂਦਾ ਸਮੇਂ ਵਿੱਚ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਮਜਦੂਰਾਂ ਵੱਲੋਂ ਆਪਣੀ ਲੁੱਟ ਖ਼ਿਲਾਫ਼ ਚਲਾਇਆ ਜਾ ਰਿਹਾ ਸੰਘਰਸ਼ ਉਹਨਾਂ ਦਾ ਲੋਕਤੰਤਰੀ ਹੱਕ ਹੈ ਜਿਸ ਨੂੰ ਦਬਾਇਆ ਨਹੀਂ ਜਾ ਸਕਦਾ।

ਮਜਦੂਰਾਂ ਦੀ ਤਾਕਤ ਨੂੰ ਘਟਾ ਕੇ ਦੇਖਣ ਦਾ ਭਰਮ ਸਰਕਾਰ ਨੂੰ ਨਹੀਂ ਪਾਲਣਾ ਚਾਹੀਦਾ। ਇਸ ਜ਼ਬਰ ਵਿਰੁੱਧ ਜਲਦ ਹੀ ਮੁਲਕ ਦੇ ਕੋਨੇ ਕੋਨੇ ਵਿੱਚ ਇਨਸਾਫ਼ ਪਸੰਦ ਲੋਕਾਂ ਦੁਆਰਾ ਸੰਘਰਸ਼ ਦੇਖਣ ਨੂੰ ਮਿਲਣਗੇ। ਆਗੂਆਂ ਨੇ ਮੰਗ ਕੀਤੀ ਕਿ ਸੰਘਰਸ਼ਸ਼ੀਲ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਜਾਣ, ਲੋਕ ਪੱਖੀ ਅਦਾਰਿਆਂ ਅਤੇ ਬੁੱਧੀਜੀਵੀਆਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤੇ ਮਜ਼ਦੂਰਾਂ,ਆਗੂਆਂ ਤੇ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

 

 

 

 

Published on: 22 Apr 2026

Amandeep Mehra
📣 Share this post

Latest News