• Wednesday, 10 June 2026
Advertisement Advertisement
ਹੋਇਆ ਧਮਾਕਾ ਦੋ ਫੋਜ਼ ਦੇ ਜਵਾਨ ਹੋਏ ਸ਼ਹੀਦ

10 Jun 2026

ਹੋਇਆ ਧਮਾਕਾ ਦੋ ਫੋਜ਼ ਦੇ ਜਵਾਨ ਹੋਏ ਸ਼ਹੀਦ

ਸ੍ਰੀਨਗਰ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਉੜੀ ਦੇ ਕਮਾਲਕੋਟ ਵਿਚ ਕੰਟਰੋਲ ਰੇਖਾ ਨੇੜੇ ਹੋਏ ਅਚਾਨਕ ਇਕ ਧਮਾਕੇ ਵਿਚ ਫੌਜ ਦੇ ਦੋ ਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੇ ਮੰਗਲਵਾਰ ਦੇਰ ਸ਼ਾਮ ਡਿਊਟੀ ਦੌਰਾਨ ਦਮ ਤੋੜ ਦਿੱਤਾ। ਇਹ ਘਟਨਾ ਡਿਊਟੀ ਦੌਰਾਨ ਵਾਪਰੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਧਮਾਕੇ ਤੋਂ ਤੁਰੰਤ ਬਾਅਦ ਦੋਵਾਂ ਜਵਾਨਾਂ ਨੂੰ ਗੰਭੀਰ ਹਾਲਤ ਵਿਚ ਸ੍ਰੀ ਨਗਰ ਦੇ ਬਦਾਮੀਬਾਗ ਸਥਿਤ 92 ਬੇਸ ਹਸਪਤਾਲ ਲਿਜਾਇਆ ਗਿਆ।

ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀਆਂ ਸੱਟਾਂ ਇੰਨੀਆਂ ਗੰਭੀਰ ਸਨ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ਹੀਦ ਜਵਾਨਾਂ ਦੀ ਪਛਾਣ ਚਵਾਨ ਵਿਕਰਮ ਬਾਲਕ੍ਰਿਸ਼ਨ ਅਤੇ ਅਰਜੁਨ ਜਾਧਵ ਰਾਜੇਂਦਰ ਵਜੋਂ ਹੋਈ ਹੈ।

Published on: 10 Jun 2026

Amandeep Mehra
📣 Share this post

Latest News