• Tuesday, 9 June 2026
Advertisement Advertisement
ਪਟਾਕੇ ਦੀ ਫੈਕਟਰੀ ਨੂੰ ਲੱਗੀ ਅੱਗ ਚਾਰ ਦੀ ਹੋਈ ਮੌਤ

09 Jun 2026

ਪਟਾਕੇ ਦੀ ਫੈਕਟਰੀ ਨੂੰ ਲੱਗੀ ਅੱਗ ਚਾਰ ਦੀ ਹੋਈ ਮੌਤ

ਜੈਪੁਰ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਜੈਪੁਰ ਦੇ ਖੋਹ ਨਾਗੋਰੀਆਂ ਇਲਾਕੇ ਵਿਚ ਅੱਜ ਸਵੇਰੇ 11 ਵਜੇ ਇਕ ਪਟਾਕਾ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਇਸ ਵਿਚ ਇਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਮਜ਼ਦੂਰ ਸੜ ਗਏ। ਜੈਪੁਰ ਦੇ ਕੁਲੈਕਟਰ ਸੰਦੇਸ਼ ਨਾਇਕ ਨੇ ਦੱਸਿਆ ਕਿ ਪਟਾਕਾ ਫੈਕਟਰੀ ਖੋਹ ਨਾਗੋਰੀਆਂ ਦੇ ਆਇਸ਼ਾ ਨਗਰ ਤਲਾਈ ਇਲਾਕੇ ਵਿਚ ਆਈ.ਟੀ.ਆਈ. ਕਾਲਜ ਦੇ ਨੇੜੇ ਸਥਿਤ ਹੈ। ਅੱਗ ਕੁਝ ਜਲਣਸ਼ੀਲ ਪਦਾਰਥਾਂ ਦੀ ਮੌਜੂਦਗੀ ਕਾਰਨ ਲੱਗੀ।

ਜਾਣਕਾਰੀ ਅਨੁਸਾਰ ਫੈਕਟਰੀ ਦੇ ਅੰਦਰ ਵੱਡੀ ਗਿਣਤੀ ਵਿਚ ਪਟਾਕੇ ਰੱਖੇ ਗਏ ਸਨ, ਜੋ ਸੜ ਕੇ ਸੁਆਹ ਹੋ ਗਏ।

Published on: 09 Jun 2026

Amandeep Mehra
📣 Share this post

Latest News