ਗੁਰਦਾਸਪੁਰ ,ਨਵਨੀਤ ਕੁਮਾਰ --ਗੁਰਦਾਸਪੁਰ ਸ਼ਹਿਰ ਦੀ ਵੱਡੀ ਖ਼ਬਰ ਅਨ ਏਡੇਡ ਅਧਿਆਪਕ ਫ਼ਰੰਟ(ਏਡੇਡ ਸਕੂਲ )ਪੰਜਾਬ ਵਲੋਂ ਅੱਜ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਸਟੇਟ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ ਅਤੇ ਸਟੇਟ ਉਪ ਪ੍ਰਧਾਨ ਸੁਖਚੈਨ ਸਿੰਘ ਜੌਹਲ ਨੇ ਕੀਤੀ ਜਿਸ ਵਿਚ ਪੰਜਾਬ ਫ਼ਰੰਟ ਦੇ ਸਮੂਹ ਜਿਲ੍ਹਾ ਪ੍ਰਧਾਨਾਂ ਨੇ ਸਮੂਲੀਅਤ ਕੀਤੀ ਅੱਜ ਦੀ ਇਸ ਮੀਟਿੰਗ ਦਾ ਮੁੱਖ ਮੁੱਦਾ 4 ਜੂਨ ਦੀ ਸਬ ਕਮੇਟੀ ਨਾਲ ਮੀਟਿੰਗ ਸਬੰਧੀ ਰਣਨੀਤੀ ਬਣਾਉਣਾ ਸੀ ਜਿਸ ਦੀ ਅਗਵਾਈ ਮਾਨਯੋਗ ਵਿਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਕਰਨਗੇ ਸਬੰਧੀ ਵਿਚਾਰ ਚਰਚਾ ਕਰਕੇ ਮੀਟਿੰਗ ਵਿਚ ਆਪਣੀਆਂ ਮੰਗਾਂ ਸਬੰਧੀ ਆਵਾਜ ਉਠਾਉਣਾ ਅਤੇ ਸਰਕਾਰ ਦਾ ਇਸ ਪ੍ਰਤੀ ਕੀ ਰੁੱਖ ਹੋਵੇਗਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਪੰਜਾਬ ਵਿਚ ਲੱਗਭਗ 469 ਏਡੇਡ ਸਕੂਲ ਹਨ ਜੋ ਗਰੀਬ ਪਰਿਵਾਰਾਂ ਦੇ ਹਜਾਰਾਂ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਦਾ ਭਵਿੱਖ ਸਵਾਰ ਰਹੇ ਹਨ ਪਰ ਇਹਨਾਂ ਅਧਿਆਪਕਾਂ ਜੋ ਕਿ ਮਾਮੂਲੀ ਤਨਖਾਹਾਂ ਤੇ ਸੇਵਾ ਨਿਭਾ ਰਹੇ ਹਨ ਦਾ ਆਪਣਾ ਹੀ ਭਵਿੱਖ ਧੁੰਦਲਾ ਨਜਰ ਆ ਰਿਹਾ ਹੈ ਕਿਉਕਿ ਸਰਕਾਰ ਨੇ ਹੁਣ ਤੱਕ ਉਹਨਾਂ ਪ੍ਰਤੀ ਨਕਾਰਾਤਮਕ ਪਹੁੰਚ ਹੀ ਅਪਣਾਈ ਹੈ ਹੁਣ ਤੱਕ ਸਰਕਾਰ ਵਲੋਂ ਵਾਰ ਵਾਰ ਅਨ ਏਡੇਡ ਅਧਿਆਪਕ ਫ਼ਰੰਟ ਨੂੰ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਦਾ ਵਿਸ਼ਵਾਸ ਦਿਵਾਏ ਜਾਣ ਦੇ ਬਾਵਜੂਦ ਵੀ ਸੇਵਾ ਵਿਚ ਲੰਮੀ ਉਮਰ ਲੰਘਾ ਚੁੱਕੇ ਅਧਿਆਪਕ ਆਪਣੇ ਹੱਕਾਂ ਤੋਂ ਵਾਂਝੇ ਹਨ ਅੱਜ ਦੀ ਮੀਟਿੰਗ ਦੇ ਮੁੱਦੇ ਤੇ ਚਰਚਾ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਸ ਵਾਰ ਸਰਕਾਰ ਨੂੰ ਸਪਸ਼ਟ ਸ਼ਬਦਾਂ ਵਿਚ ਸੰਦੇਸ਼ ਦਿਤਾ ਗਿਆ ਕਿ ਜ਼ੇਕਰ ਸਰਕਾਰ ਫਰੰਟ ਦੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਣਾਉਦੀ ਹੈ ਤਾਂ ਵਧੀਆ ਹੋਵੇਗਾ ਕਿਉਕਿ ਸਰਕਾਰ ਦੀਆਂ ਲਾਰਾ ਲਾਊ ਨੀਤੀਆਂ ਕਾਰਨ ਪਹਿਲਾਂ ਹੀ ਬਹੁਤ ਸਮਾਂ ਬਰਬਾਦ ਹੋ ਚੁੱਕਾ ਹੈ ਇਸ ਲਈ ਅਸੀਂ ਹੁਣ ਹੋਰ ਸਬਰ ਨਹੀਂ ਕਰ ਸਕਦੇ ਮਾਨਯੋਗ ਚੀਮਾ ਸਾਬ ਸਾਡੇ ਫ਼ਰੰਟ ਦੀਆਂ ਮੰਗਾਂ ਤੋਂ ਪਹਿਲਾਂ ਹੀ ਚੰਗੀ ਤਰਾਂ ਜਾਣੂ ਹਨ ਕਿਉਕਿ ਪਿਛਲੇ ਚਾਰ ਸਾਲਾਂ ਤੋਂ ਸਾਡੀਆਂ ਉਹਨਾਂ ਨਾਲ ਇਸ ਮਸਲੇ ਪ੍ਰਤੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਇਸ ਲਈ ਸਾਨੂੰ ਇਸ ਵਾਰ ਪੂਰਨ ਆਸ ਹੈ ਕਿ ਮਾਨਯੋਗ ਚੀਮਾ ਸਾਬ ਸਾਡੇ ਪ੍ਰਤੀ ਸੁਹਿਰਦਤਾ ਨਾਲ ਸਕਾਰਾਤਮਕ ਫੈਸਲਾ ਲੈਣਗੇ ਇਸ ਤੋਂ ਬਾਅਦ ਇਹ ਵੀ ਫੈਸਲਾ ਕੀਤਾ ਗਿਆ ਜ਼ੇਕਰ ਫਿਰ ਵੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਤਾਂ ਆਉਣ ਵਾਲੀ 9 ਜੂਨ ਨੂੰ ਮੁੱਖ ਮੰਤਰੀ ਨਿਵਾਸ ਸੰਗਰੂਰ ਵੱਲ ਕੂਚ ਕਰਕੇ ਰੋਸ ਪ੍ਰਦਰਸ਼ਨ ਕਰਕੇ ਧਰਨਾ ਲਾਇਆ ਜਾਵੇਗਾ ਅਤੇ ਸਰਕਾਰ ਦਾ ਤਗੜਾ ਵਿਰੋਧ ਕੀਤਾ ਜਾਵੇਗਾ ਜਿਸ ਲਈ ਪੂਰੇ ਪੰਜਾਬ ਫ਼ਰੰਟ ਨੇ ਸਹਿਮਤੀ ਜਤਾਈ ਅਤੇ ਸੰਘਰਸ਼ ਲਈ ਤਿਆਰ ਰਹਿਣ ਦਾ ਅਹਿਦ ਕੀਤਾ ਗਿਆ ਆਖਿਰ ਵਿਚ ਮੀਟਿੰਗ ਵਿਚ ਹਾਜਿਰ ਹੋਣ ਲਈ ਸਮੂਹ ਜਿਲ੍ਹਾ ਪ੍ਰਧਾਨਾਂ ਦਾ ਨਿਰਭੈ ਸਿੰਘ ਜਹਾਂਗੀਰ ਵਲੋਂ ਧੰਨਵਾਦ ਕੀਤਾ ਗਿਆ
Politics
