ਜਲੰਧਰ, ਲੋਕ ਬਾਣੀ --ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਤੋਂ ਆ ਰਹੀ ਹੈ, ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਚੋਂ ਜ਼ਮਾਨਤ ਤੇ ਬਾਹਰ ਆਏ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਦਾ ਗਰਾਫ ਦਿਨੋਂ ਦਿਨ ਡਿਗਦਾ ਹੀ ਜਾ ਰਿਹਾ ਹੈ ਤੇ ਹਲਕੇ ਦੇ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਾ ਰਹੇ ਜਿਸਦਾ ਮੇਨ ਕਾਰਨ ਲੋਕਾਂ ਤੇ ਹਲਕੇ ਚ ਹੋਏ ਭ੍ਰਿਸ਼ਟਾਚਾਰ ਮੁੱਖ ਕਾਰਨ ਹੈ ਤੇ ਆਪਣੇ ਨਜ਼ਦੀਕੀਆਂ ਨਾਲ ਮਿਲ ਕੇ ਭ੍ਰਿਸ਼ਟਾਚਾਰ ਕੀਤਾ ਗਿਆ ਪਰ ਹਲਕੇ ਦੇ ਲੋਕ ਤੇ ਆਮ ਜਨਤਾ ਹੁਣ ਇਸਨੂੰ ਮੂੰਹ ਨਹੀਂ ਲੱਗਾ ਰਹੇ ਹਨ ਤੇ ਇਸ ਤੋਂ ਕਿਨਾਰਾ ਕਰ ਰਹੇ ਹਨ।
ਬਿਤੇ ਦਿਨ ਈਡੀ ਵੱਲੋਂ ਸੰਮਨ ਭੇਜ ਕੇ ਰਮਨ ਅਰੋੜਾ ਨੂੰ ਪੇਸ਼ ਹੋਣ ਲਈ ਕਿਹਾ ਗਿਆ ਤੇ ਦੁਬਾਰਾ ਤੋਂ ਗ੍ਰਿਫ਼ਤਾਰੀ ਦਾ ਡਰ ਵੀ ਬਣਿਆ ਹੋਇਆ ਹੈ। ਭ੍ਰਿਸ਼ਟਾਚਾਰ ਮਾਮਲੇ ਵਿਚ ਆਪਣੀ ਹੀ ਸਰਕਾਰ ਚ ਜ਼ਮਾਨਤ ਤੇ ਬਾਹਰ ਆਏ ਹਨ ਤੇ ਕੇਸ ਕੋਰਟ ਵਿੱਚ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਚ ਹਲਕੇ ਚ ਚੱਲ ਰਹੇ ਵਿਧਾਇਕ ਦੇ ਵਿਰੋਧ ਕਾਰਨ ਪਾਰਟੀ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।
