• Monday, 25 May 2026
Advertisement Advertisement
ਅੱਜ ਦੀ ਬੂਰੀ ਖ਼ਬਰ ਪੜੋ ਪਰਿਵਾਰ ਦੇ ਜੀਆਂ ਨੇ ਕਿਉਂ ਮਾਰੀ ਨਹਿਰ ਚ ਛਾਲ

25 May 2026

ਅੱਜ ਦੀ ਬੂਰੀ ਖ਼ਬਰ ਪੜੋ ਪਰਿਵਾਰ ਦੇ ਜੀਆਂ ਨੇ ਕਿਉਂ ਮਾਰੀ ਨਹਿਰ ਚ ਛਾਲ

ਰਾਮਪੁਰ,ਲੋਕਬਾਣੀ--(punjab crime news) ਇਸ ਸ਼ਹਿਰ ਦੀ ਵੱਡੀ ਖ਼ਬਰ ਰਾਜਪੁਰ ਦੇ ਨਜ਼ਦੀਕੀ ਪਿੰਡ ਮੰਡੋਲੀ ਕੋਲੋਂ ਲੰਘਦੀ ਖੇੜੀ ਗੰਡਿਆਂ ਨਹਿਰ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਲਾਂਡਰਾ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ 5 ਮੈਂਬਰ ਨੇ ਮੋਟਰਸਾਈਕਲ ਸਮੇਤ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਖ਼ੌਫਨਾਕ ਕਦਮ ਦੌਰਾਨ ਪਿੰਡ ਵਾਸੀਆਂ ਅਤੇ ਗੋਤਾਖੋਰਾਂ ਦੀ ਮੁਸਤੈਦੀ ਸਦਕਾ ਪਤੀ-ਪਤਨੀ ਨੂੰ ਤਾਂ ਸਹੀ-ਸਲਾਮਤ ਜ਼ਿੰਦਾ ਬਾਹਰ ਕੱਢ ਲਿਆ ਗਿਆ, ਪਰ ਪਰਿਵਾਰ ਦੇ ਤਿੰਨ ਮਾਸੂਮ ਬੱਚਿਆਂ ਦੀ ਪਾਣੀ ਦੇ ਤੇਜ਼ ਬਹਾਅ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਇਆ ਸੀ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਨੇ ਮੋਟਰਸਾਈਕਲ ਸਮੇਤ ਨਹਿਰ ਵਿੱਚ ਛਾਲ ਮਾਰ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਜਦੋਂ ਇਹ ਮੰਜ਼ਰ ਦੇਖਿਆ ਤਾਂ ਤੁਰੰਤ ਰੌਲਾ ਪਾਇਆ, ਜਿਸ ਤੋਂ ਬਾਅਦ ਗੋਤਾਖੋਰਾਂ ਅਤੇ ਪਿੰਡ ਵਾਸੀਆਂ ਨੇ ਬਿਨਾਂ ਸਮਾਂ ਗਵਾਏ ਨਹਿਰ ਵਿੱਚ ਛਾਲ ਮਾਰ ਦਿੱਤੀ। ਭਾਰੀ ਮੁਸ਼ੱਕਤ ਤੋਂ ਬਾਅਦ ਪਤੀ-ਪਤਨੀ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਪਰ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਨਹਿਰ ਵਿੱਚੋਂ ਮਿਲੀਆਂ ਤਿੰਨੋਂ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਏਕਮ (14 ਸਾਲ), ਮੁਸਕਾਨ (12 ਸਾਲ) ਅਤੇ ਰਾਜਵੀਰ ਕੌਰ (8 ਸਾਲ) ਵਜੋਂ ਹੋਈ ਹੈ। ਹਸਪਤਾਲ ਦੀ ਡਾਕਟਰ ਤਰਨਜੀਤ ਕੌਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਖੇੜੀ ਗੰਡਿਆਂ ਨਹਿਰ ਵਿੱਚੋਂ ਤਿੰਨ ਬੱਚਿਆਂ ਦੀਆਂ ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਨੂੰ ਮੁਰਦਾਘਰ ਵਿੱਚ ਰਖਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਗੋਤਾਖੋਰ ਰਾਜੀਵ ਕੁਮਾਰ ਨੇ ਦੱਸਿਆ ਕਿ ਮੰਡੋਲੀ ਪਿੰਡ ਦੇ ਕੋਲ ਲਾਂਡਰਾ ਨਿਵਾਸੀ ਪਰਿਵਾਰ ਨੇ ਮੋਟਰਸਾਈਕਲ ਸਮੇਤ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਮੌਕੇ ‘ਤੇ ਪਹੁੰਚ ਕੇ ਪਤੀ-ਪਤਨੀ ਨੂੰ ਤਾਂ ਸੁਰੱਖਿਅਤ ਬਚਾ ਲਿਆ ਗਿਆ, ਪਰ ਪਾਣੀ ਦਾ ਬਹਾਅ ਬਹੁਤ ਤੇਜ਼ ਹੋਣ ਕਾਰਨ ਤਿੰਨੋਂ ਬੱਚੇ ਡੁੱਬ ਗਏ।

Published on: 25 May 2026

Amandeep Mehra
📣 Share this post

Latest News