ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਯਾਦ ਵਿੱਚ ਅੱਬਲਖੈਰ ਵਿਖੇ ਸਲਾਨਾ ਭੰਡਾਰਾ ਕਰਵਾਇਆ ਗਿਆ : ਰਾਮ ਸਿੰਘ

ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਯਾਦ ਵਿੱਚ ਅੱਬਲਖੈਰ ਵਿਖੇ ਸਲਾਨਾ ਭੰਡਾਰਾ ਕਰਵਾਇਆ ਗਿਆ : ਰਾਮ ਸਿੰਘ

ਗੁਰਦਾਸਪੁਰ – ਨਵਨੀਤ ਕੁਮਾਰ – ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮੂਹ ਸੰਗਤਾਂ ਧੂਮਧਾਮ ਨਾਲ ਮਨਾਉਂਦੀਆਂ ਹਨ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਬੂਲਖੈਰ ਦੀਆਂ ਸੰਗਤਾਂ ਵੱਲੋਂ ਸ੍ਰੀ ਨਾਭਾ ਦਾਸ ਜੀ ਦੀ ਯਾਦ ਵਿੱਚ ਭੰਡਾਰਾ ਕਰਵਾਇਆ ਗਿਆ ਅਤੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਨਾਮੀ ਕਲਾਕਾਰ, ਕਥਾਵਾਚਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਹੁੰਮ ਹੁਮਾ ਕੇ ਸ਼ਿਰਕਤ ਕੀਤੀ।ਸ੍ਰੀ ਦਰਸ਼ਨ ਪਾਲ ਜੀ,ਸ੍ਰੀ ਯੁੱਧਵੀਰ ਜੀ,ਜੇ ਪੀ ਖਰਲਾਂ ਵਾਲਾ, ਰਾਮ ਸਿੰਘ, ਵਿਜੇ ਬੱਧਣ, ਪ੍ਰਿੰਸੀਪਲ ਅਮਰਜੀਤ ਸਿੰਘ ਪਿੰਕੀ ਗਹੋਤ ਪੋਕਰ ਨੇ ਆਪਣੇ ਆਪਣੇ ਭਾਸ਼ਣ ਦੌਰਾਨ ਗੋਸਵਾਮੀ ਸ੍ਰੀ ਨਾਭਾ ਦਾਸ ਜੀ ਦੇ ਜੀਵਨ ਤੇ ਚਾਨਣਾ ਪਾਇਆ ਗਿਆ। ਇਹਨਾਂ ਤੋਂ ਬਾਅਦ ਲੇਖਕ ਬਾਬਾ ਬੀਰਾ ਜੀ ਨੇ ਕਵਿਤਾ ਪ੍ਰਸੰਗ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜੀਆਂ। ਮਸ਼ਹੂਰ ਗਾਇਕ ਵਿਜੇ ਭੁੱਲਾ ਜੀ ਨੇ ਗੁਰੂ ਨਾਭਾ ਦਾਸ ਜੀ ਆਏ ਭਜਨ ਗਾ ਕੇ ਸਰੋਤਿਆਂ ਦਾ ਦਿਲ ਮੋਹਿਆ ਅਤੇ ਭੰਡਾਲ ਵਿੱਚ ਬੈਠੀਆਂ ਬੀਬੀਆਂ ਨੇ ਵੀ ਆਪਣੀ ਆਪਣੀ ਮਧੁਰ ਆਵਾਜ਼ ਨਾਲ ਢੋਲਕੀ,ਚੁਮਟਾ ਦੇ ਸਹਿਯੋਗ ਨਾਲ ਗੁਰੂ ਦੀ ਮਹਿਮਾ ਗਾਇਨ ਕਰਦਿਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜੀਆਂ। ਇਸ ਸਮੇਂ ਰੀਪਬਲਿਕ ਪਾਰਟੀ ਆਫ ਇੰਡੀਆ ਦੇ ਉਮੀਦਵਾਰ ਸ੍ਰੀ ਰਮੇਸ਼ ਲਾਲ ਗੁਰਦਾਸਪੁਰ,ਮੈਡਮ ਸੋਨੀਆ ਜਲੰਧਰ,ਸ੍ਰੀ ਜੀਵਨ ਕੁਮਾਰ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਅੱਬਲਖੈਰ ਭੰਡਾਰਾ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਚਾਰਕਾਂ ਵੱਲੋਂ ਪਿੰਡ ਪਿੰਡ ਤੱਕ ਨਾਭਾ ਦਾਸ ਜੀ ਦੀਆਂ ਸਿੱਖਿਆਵਾਂ ਨੂੰ ਪਹੁੰਚਾਉਣਾ ਇੱਕ ਉਪਰਾਲਾ ਹੈ। ਪਹਿਲਾਂ ਹੱਲਾ ਚਹੀਆ ਦੀਆਂ ਸੰਗਤਾਂ ਅਤੇ ਹੁਣ ਅੱਬਲਖੈਰ ਦੀਆਂ ਸੰਗਤਾਂ ਰਲ ਮਿਲ ਕੇ ਇਸ ਕੰਮ ਨੂੰ ਅੱਗੇ ਵਧਾਉਣ ਲਈ ਬਚਨਬੱਧ ਹਨ। ਇਸ ਸਮੇਂ ਐਡਵੋਕੇਟ ਹਰਜੋਤ ਸਿੰਘ ਵੱਲੋਂ ਭੰਡਾਰਾ ਕਮੇਟੀ ਨੂੰ ਪੰਜ ਹਜ਼ਾਰ ਰੁਪਏ ਦਿੱਤੇ ਗਏ ਅਤੇ ਨੌਜਵਾਨਾਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਗਈ।ਇਸ ਸਮੇਂ ਰਵੀ ਕੁਮਾਰ ਮੰਗਲਾ,ਜੈਕਬ ਤੇਜਾ,ਪਿੰਡ ਦੀਆਂ ਸੰਗਤਾਂ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Share the News

Lok Bani

you can find latest news national sports news business news international news entertainment news and local news

Leave a Reply

Your email address will not be published. Required fields are marked *