ਲੁਧਿਆਣਾ ਪੁਲਿਸ ਨੇ ਕੀਤਾ 1 ਠੱਗ ਕਾਬੂ 2 ਦੀ ਭਾਲ ……..

 

ਲੁਧਿਆਣਾ ਪੁਲਿਸ ਨੇ ਕੀਤਾ 1 ਠੱਗ ਕਾਬੂ 2 ਦੀ ਭਾਲ ……..
ਲੁਧਿਆਣਾ, ( ਰਾਮ ਰਾਜਪੂਤ, ਸੁਖਚੈਨ ਮਹਿਰਾ ) ਮਾਣਯੋਗ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੰਡੀ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਥਾਣਾ ਦਰੇਸੀ ਦੀ ਪੁਲਿਸ ਵੱਲੋਂ ਐੱਸ.ਆਈ ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਰੇਸੀ ਦੀ ਨਿਗਰਾਨੀ ਹੇਠ ਏ.ਐੱਸ.ਆਈ ਓਮ ਪ੍ਰਕਾਸ਼ ਨੇ ਮਨਪ੍ਰੀਤ ਸਿੰਘ ਉਰਫ ਜੋਗਿੰਦਰ ਸਿੰਘ ਵਾਸੀ ਗਲੀ ਨੰਬਰ:5,ਗੁਰੂ ਨਾਨਕ ਦੇਵ ਨਗਰ ਦੇ ਬਿਆਨਾਂ ਦੇ ਬਰਖਿਲਾਫ ਸ਼ਾਮ ਲਾਲ ਪੁੱਤਰ ਕੁਲਦੀਪ ਚੰਦ ਵਾਸੀ ਕਬੀਰ ਨਗਰ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੋਸ਼ੀ ਸ਼ਾਮ ਲਾਲ ਨੂੰ ਗ੍ਰਿਫਤਾਰ ਕਾਰ 3 ਲੱਖ 67 ਹਜ਼ਾਰ ਰੁਪਏ ਅਤੇ ਇਕ ਐਕਟਿਵਾ ਬਰਾਮਦ ਕੀਤੀ ਗਈ ਹੈ ਜਿਸ ਨੇ ਪੁੱਛਗਿਛ ਵਿੱਚ ਦੱਸਿਆ ਕਿ ਇਸ ਵਾਰਦਾਤ ਵਿੱਚ ਹੈਪੀ ਸ਼ਰਮਾ ਪੁੱਤਰ ਸੁਦਰਸ਼ਨ ਸ਼ਰਮਾ ਵਾਸੀ ਗਲੀ ਨੰਬਰ:14, ਗਗਨਦੀਪ ਕਲੋਨੀ ਨੇ ਵੀ 13 ਲੱਖ ਰੁਪਏ ਲਏ ਹਨ ਅਤੇ ਇਸ ਕੰਮ ਵਿੱਚ ਸਾਡੇ ਨਾਲ ਦੋ ਅਣਪਛਾਤੇ ਵਿਅਕਤੀ ਹੋਰ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਜਿਨ੍ਹਾਂ ਬਾਰੇ ਹੈਪੀ ਸ਼ਰਮਾ ਹੀ ਦੱਸ ਸਕਦਾ ਹੈ ਜੋ ਦੋਸ਼ੀ ਸ਼ਾਮ ਲਾਲ ਦੀ ਪੁੱਛ ਗਿੱਛ ਦੇ ਆਧਾਰ ਤੇ ਹੈਪੀ ਸ਼ਰਮਾ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ।ਦੋਸ਼ੀ ਸ਼ਾਮ ਲਾਲ ਨੇ ਮੁੱਦਈ ਦੇ ਪਿਤਾ ਜੋਗਿੰਦਰ ਸਿੰਘ ਨੂੰ ਸਕੀਮ ਵਿਚ ਪੈਸੇ ਇਨਵੈਸਟ ਕਰਕੇ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਅਤੇ ਇੱਕ ਝੂਠੀ ਕਹਾਣੀ ਬਣਾ ਕੇ ਉਸ ਨੂੰ ਡਰਾ ਧਮਕਾ ਕੇ ਹੈਪੀ ਸ਼ਰਮਾ ਵਗੈਰਾ ਨਾਲ ਹਮਮਸ਼ਵਰਾ ਹੋਕੇ ਮੁਦਈ ਦੇ ਪਿਤਾ ਜੋਗਿੰਦਰ ਸਿੰਘ ਪਾਸੋਂ ਵੱਖ ਵੱਖ ਮਿਤੀਆਂ ਨੂੰ 31ਲੱਖ 50 ਹਜ਼ਾਰ ਰੁਪਏ ਹੜੱਪ ਕਰ ਲਏ ਹੈਪੀ ਸ਼ਰਮਾ ਅਤੇ ਦੋ ਅਣਪਛਾਤੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਕਰਨੀ ਬਾਕੀ ਹੈ।

Share the News

Lok Bani

you can find latest news national sports news business news international news entertainment news and local news